ਅਦਾਕਾਰਾ ਰਾਣੀ ਮੁਖਰਜੀ ਦੀ ਫ਼ਿਲਮ ਮਿਸਿਜ਼ ਚੈਟਰਜੀ ਵਰਸਿਜ਼ ਨੌਰਵੇ ਨੂੰ ਬੌਕਸ ਔਫ਼ਿਸ ਨੇ ਚੰਗੀ ਸ਼ੁਰੂਆਤ ਕੀਤੀ ਹੈ ਜਦਕਿ ਨੰਦਿਤਾ ਦਾਸ ਵਲੋਂ ਨਿਰਦੇਸ਼ਿਤ ਕਪਿਲ ਸ਼ਰਮਾ ਦੀ ਜ਼ਵੀਗਾਟੋ ਨੂੰ ਬੇਸ਼ੱਕ ਆਲੋਚਕਾਂ ਵਲੋਂ ਸਰਾਹਿਆ ਗਿਆ ਹੈ, ਪਰ ਬੌਕਸ ਔਫ਼ਿਸ ‘ਤੇ ਇਹ ਫ਼ਿਲਮ ਬਹੁਤਾ ਕਮਾਲ ਨਹੀਂ ਦਿਖਾ ਸਕੀ ਹੈ। ਰਾਣੀ ਮੁਖਰਜੀ ਦੀ ਮਿਸਿਜ਼ ਚੈਟਰਜੀ ਵਰਸਿਜ਼ ਨੌਰਵੇ ਨੂੰ ਦਰਸ਼ਕਾਂ ਦਾ ਰਲਵਾਂ-ਮਿਲਵਾਂ ਹੁੰਗਾਰਾ ਮਿਲ ਰਿਹਾ ਹੈ।
ਵਪਾਰ ਵਿਸ਼ਲੇਸ਼ਕ ਤਰੁਨ ਆਦਰਸ਼ ਨੇ ਆਪਣੇ ਟਵਿਟਰ ਐਕਾਊਂਟ ‘ਤੇ ਇਸ ਸਬੰਧੀ ਕਿਹਾ, “ਗਿਣਤੀ ਦੀਆਂ ਸਕਰੀਨਾਂ ‘ਤੇ ਰਿਲੀਜ਼ ਹੋਈ ਜ਼ਵੀਗਾਟੋ ‘ਪਹਿਲੇ ਦਿਨ ਕੋਈ ਖ਼ਾਸ ਕਮਾਈ ਨਹੀਂ ਕਰ ਸਕੀ ਹਾਲਾਂਕਿ ਫ਼ਿਲਮ ਬਾਰੇ ਚੰਗੇ ਪ੍ਰਤੀਕਰਮ ਸੁਣਨ ਨੂੰ ਮਿਲੇ ਹਨ, ਪਰ ਵੀਕਐਂਡ ‘ਤੇ ਜ਼ਿਆਦਾ ਲੋਕ ਇਸ ਫ਼ਿਲਮ ਨੂੰ ਦੇਖਣ ਨਹੀਂ ਪਹੁੰਚੇ। ਇਸ ਫ਼ਿਲਮ ਨੇ ਪਹਿਲੇ ਦਿਨ 42 ਲੱਖ ਅਤੇ ਦੂਜੇ ਦਿਨ 62 ਲੱਖ ਦੀ ਕਮਾਈ ਦਰਜ ਕਰਵਾਈ। ਦੂਜੇ ਪਾਸੇ ਮਿਸਿਜ਼ ਚੈਟਰਜੀ ਵਰਸਿਜ਼ ਨੌਰਵੇ ਹੁਣ ਤੱਕ ਤਿੰਨ ਕਰੋੜ ਦੀ ਕਮਾਈ ਕਰ ਚੁੱਕੀ ਹੈ। ਫ਼ਿਲਮ ਨੇ ਪਹਿਲੇ ਦਿਨ 1.27 ਕਰੋੜ ਅਤੇ ਦੂਜੇ ਦਿਨ 2.26 ਕਰੋੜ ਨਾਲ ਹੁਣ ਤੱਕ ਕੁਲ 3.53 ਕਰੋੜ ਦੀ ਕਮਾਈ ਕੀਤੀ।