ਬੌਲੀਵੁਡ ਦੀ ਉੱਘੀ ਅਦਾਕਾਰਾ ਡਿੰਪਲ ਕਪਾੜੀਆ ਆਪਣੀ ਨਵੀਂ ਫ਼ਿਲਮ ਤੂ ਝੂਠੀ ਮੈਂ ਮੱਕਾਰ ‘ਚ ਅਦਾਕਾਰ ਰਣਬੀਰ ਕਪੂਰ ਦੀ ਮਾਂ ਦਾ ਕਿਰਦਾਰ ਨਿਭਾਅ ਰਹੀ ਹੈ। ਫ਼ਿਲਮ ਦੇ ਇੱਕ ਦ੍ਰਿਸ਼ ‘ਚ ਉਹ ਰਣਬੀਰ ਕਪੂਰ ਨੂੰ 15-20 ਚਪੇੜਾਂ ਮਾਰਦੀ ਹੈ। ਦਿਲਚਸਪ ਗੱਲ ਇਹ ਹੈ ਕਿ ਫ਼ਿਲਮ ਦਾ ਇਹ ਸੀਨ ਉਪਰੋਥਲੀ ਕਰੀਬ 15-20 ਵਾਰ ਹੀ ਫ਼ਿਲਮਾਇਆ ਗਿਆ। ਹਾਲਾਂਕਿ ਫ਼ਿਲਮ ਦੇ ਨਿਰਦੇਸ਼ਕ ਲਵ ਰੰਜਨ ਨੇ ਦੂਸਰੀ ਵਾਰ ‘ਚ ਹੀ ਢੁਕਵੇਂ ਸੀਨ ਦੀ ਚੋਣ ਕਰ ਲਈ ਸੀ, ਪਰ ਉਸ ਨੇ ਟੀਮ ਮੈਂਬਰਾਂ ਨੂੰ ਸਤਾਉਣ ਲਈ ਇਹ ਦ੍ਰਿਸ਼ ਕਰੀਬ 15 ਤੋਂ 20 ਵਾਰ ਫ਼ਿਲਮਾਇਆ।
ਡਿੰਪਲ ਕਪਾੜੀਆ ਨੇ ਆਖਿਆ, “ਰਣਬੀਰ, ਰਿਸ਼ੀ ਕਪੂਰ ਦਾ ਪੁੱਤਰ ਹੈ, ਅਤੇ ਉਹ ਆਪਣੀ ਟਾਈਮਿੰਗ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ‘ ‘ਜਾਣਕਾਰੀ ਅਨੁਸਾਰ ਪਰਦੇ ‘ਤੇ ਡਿੰਪਲ ਕਪਾੜੀਆ ਅਤੇ ਰਣਬੀਰ ਕਪੂਰ ਦੀ ਮਾਂ-ਪੁੱਤਰ ਦੀ ਜੁਗਲਬੰਦੀ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਜਾਣਕਾਰੀ ਅਨੁਸਾਰ ਤੂ ਝੂਠੀ ਮੈਂ ਮੱਕਾਰ ਦਾ ਨਿਰਦੇਸ਼ਨ ਲਵ ਰੰਜਨ ਨੇ ਕੀਤਾ ਹੈ ਜਦਕਿ ਲਵ ਫ਼ਿਲਮਜ਼, ਲਵ ਰੰਜਨ ਅਤੇ ਅੰਕੁਰ ਗਰਗ ਵਲੋਂ ਫ਼ਿਲਮ ਪ੍ਰੋਡਿਊਸ ਕੀਤੀ ਗਈ ਹੈ।