ਅਹਿਮਦਾਬਾਦ : ਗੁਜਰਾਤ ਹਾਈ ਕੋਰਟ ਨੇ ਵੀਰਵਾਰ ਨੂੰ ਆਸਾਰਾਮ ਦੀ ਉਸ ਪਟੀਸ਼ਨ ਨੂੰ ਸੁਣਵਾਈ ਲਈ ਮਨਜ਼ੂਰ ਕਰ ਲਿਆ, ਜਿਸ ਵਿਚ ਉਸ ਵੱਲੋਂ ਜਬਰ-ਜ਼ਿਨਾਹ ਦੇ ਮਾਮਲੇ ਵਿਚ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਹੈ।
ਸਾਲ 2013 ਵਿਚ ਇਕ ਚੇਲੀ ਵੱਲੋਂ ਦਾਖ਼ਲ ਸ਼ਿਕਾਇਤ ਦੇ ਅਧਾਰ ‘ਤੇ ਗਾਂਧੀਨਗਰ ਸੈਸ਼ਨ ਅਦਾਲਤ ਨੇ ਇਸ ਸਾਲ ਜਨਵਰੀ ਵਿਚ ਆਸਾਰਾਮ ਨੂੰ ਜਬਰ-ਜ਼ਿਨਾਹ ਦੇ ਇਕ ਮਾਮਲੇ ਵਿਚ ਉਮਰਕੈਦ ਦੀ ਸਜ਼ਾ ਸੁਣਾਈ ਸੀ। ਜੱਜ ਐੱਸ.ਐੱਚ. ਵੋਰਾ ਤੇ ਮੌਨਾ ਭੱਟ ਦੀ ਬੈਂਚ ਨੇ ਵੀਰਵਾਰ ਨੂੰ ਅਪੀਲ ‘ਤੇ ਸੰਖੇਪ ਸੁਣਵਾਈ ਕੀਤੀ ਤੇ ਇਸ ਨੂੰ ਅਖ਼ੀਰਲੀ ਸੁਣਵਾਈ ਲਈ ਮਨਜ਼ੂਰ ਕਰ ਲਿਆ। ਸੈਸ਼ਨ ਅਦਾਲਤ ਨੇ ਆਸਾਰਾਮ ਨੂੰ ਜਬਰ-ਜ਼ਿਨਾਹ ਤੇ ਗ਼ਲ ਤਰੀਕੇ ਨਾਲ ਬੰਧਕ ਬਣਾਉਣ ਦਾ ਦੋਸ਼ੀ ਠਹਿਰਾਇਆ ਸੀ।