ਅਦਾਕਾਰ ਸਿਧਾਰਥ ਮਲਹੋਤਰਾ ਨੇ ਫ਼ਿਲਮ ਯੋਧਾ ਦੀ ਸ਼ੂਟਿੰਗ ਮੁੜ ਆਰੰਭ ਦਿੱਤੀ ਹੈ। ਸਿਧਾਰਥ ਨੇ ਆਪਣੇ ਇਨਸਟਾਗ੍ਰੈਮ ਐਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ‘ਚ ਸ਼ਹਿਰ ਦਿਖਾਈ ਦੇ ਰਿਹਾ ਹੈ ਅਤੇ ਸਕਰੀਨ ‘ਤੇ ਸਵੇਰੇ 6 ਵਜੇ ਦਾ ਸਮਾਂ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਦੀ ਕੈਪਸ਼ਨ ‘ਚ ਅਦਾਕਾਰ ਨੇ ਲਿਖਿਆ ਹੈ, ਯੋਧਾ …
ਇਸ ਥ੍ਰਿਲਰ ਫ਼ਿਲਮ ਦਾ ਨਿਰਦੇਸ਼ਨ ਪੁਸ਼ਕਰ ਓਝਾ ਅਤੇ ਸਾਗਰ ਅੰਬਰ ਵਲੋਂ ਕੀਤਾ ਜਾ ਰਿਹਾ ਹੈ। ਇਹ ਫ਼ਿਲਮ ਇੱਕ ਹਵਾਈ ਜਹਾਜ਼ ਨੂੰ ਅਗਵਾ ਕਰਨ ਦੀ ਘਟਨਾ ‘ਤੇ ਆਧਾਰਿਤ ਹੈ। ਇਸ ਫ਼ਿਲਮ ‘ਚ ਸਿਧਾਰਥ ਇੱਕ ਐਕਸ਼ਨ ਹੀਰੋ ਦੇ ਨਵੇਂ ਅਵਤਾਰ ‘ਚ ਦਿਖਾਈ ਦੇਵੇਗਾ। ਉਸ ਨਾਲ ਸਹਿ ਕਲਾਕਾਰ ਦਿਸ਼ਾ ਪਟਾਨੀ ਅਤੇ ਰਾਸ਼ੀ ਖੰਨਾ ਵੀ ਦਿਖਾਈ ਦੇਣਗੀਆਂ। ਜ਼ਿਕਰਯੋਗ ਹੈ ਕਿ ਸਿਧਾਰਥ ਆਉਣ ਵਾਲੇ ਸਮੇਂ ‘ਚ ਰੋਹਿਤ ਸ਼ੈੱਟੀ ਵਲੋਂ ਨਿਰਦੇਸ਼ਿਤ ਵੈੱਬ ਸੀਰੀਜ਼ ਦਾ ਇੰਡੀਅਨ ਪੁਲੀਸ ਫ਼ੋਰਸ ‘ਚ ਵੀ ਕੰਮ ਕਰ ਰਿਹਾ ਹੈ।