ਅਦਾਕਾਰਾ ਪ੍ਰਿਅੰਕਾ ਚੋਪੜਾ ਜੋਨਸ ਨੂੰ ਉਸ ਦੀ ਨਵੀਂ ਪ੍ਰਾਈਮ ਵੀਡੀਓ ਵੈੱਬ ਸੀਰੀਜ਼ ਸਿਟਾਡੇਲ ਲਈ ਸੀਰੀਜ਼ ‘ਚ ਕੰਮ ਕਰਨ ਵਾਲੇ ਪੁਰਸ਼ ਸਹਿ ਕਲਾਕਾਰਾਂ ਦੇ ਬਰਾਬਰ ਫ਼ੀਸ ਅਦਾ ਕੀਤੀ ਗਈ ਹੈ। ਅਦਾਕਾਰਾ ਨੇ ਦੱਸਿਆ ਕਿ ਸਿਨੇ ਜਗਤ ‘ਚ ਕੰਮ ਕਰਦਿਆਂ ਉਸ ਨੂੰ ਲਗਭਗ ਦੋ ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਹੈ, ਅਤੇ ਇਹ ਪਹਿਲੀ ਵਾਰ ਹੈ ਜਦੋਂ ਉਸ ਨੂੰ ਪ੍ਰੌਜੈਕਟ ‘ਚ ਕੰਮ ਕਰਨ ਵਾਲੇ ਪੁਰਸ਼ ਅਦਾਕਾਰਾਂ ਦੇ ਬਰਾਬਰ ਪੈਸਿਆਂ ਦਾ ਭੁਗਤਾਨ ਕੀਤਾ ਗਿਆ ਹੋਵੇ। ਜਾਸੂਸੀ ਸੀਰੀਜ਼ ਸਿਟਾਡੇਲ 28 ਅਪ੍ਰੈਲ ਨੂੰ ਸ਼ੁਰੂ ਹੋਵੇਗੀ। ਇਸ ਸੀਰੀਜ਼ ਦਾ ਨਿਰਮਾਣ ਰੂਸੋ ਬ੍ਰਦਰਜ਼ ਦੇ AGBO ਅਤੇ ਸ਼ੋਅਨਰਜ਼ ਡੇਵਿਡ ਵੇਈਲ ਵਲੋਂ ਕੀਤਾ ਜਾ ਰਿਹਾ। ਇਸ ਸੀਰੀਜ਼ ‘ਚ ਪ੍ਰਿਯੰਕਾ ਗੇਮ ਔਫ਼ ਥ੍ਰੋਨਜ਼ ਦੇ ਅਦਾਕਾਰ ਰਿਚਰਡ ਮੇਡਨ ਦੇ ਨਾਲ ਨਾਦੀਆ ਸਿਨ ਦਾ ਕਿਰਦਾਰ ਨਿਭਾਅ ਰਹੀ ਹੈ। ਪ੍ਰਿਅੰਕਾ ਨੇ ਕਿਹਾ, ”ਮੈਂ ਸਿਨੇ ਜਗਤ ‘ਚ ਪਿਛਲੇ 22 ਸਾਲਾਂ ਤੋਂ ਕੰਮ ਕਰ ਰਹੀ ਹਾਂ। ਮੈਂ ਹੁਣ ਤਕ 70 ਤੋਂ ਵੱਧ ਫ਼ਿਲਮਾਂ ਅਤੇ ਦੋ ਟੈਲੀਵਿਯ ਸ਼ੋਅਜ਼ ਕੀਤੇ ਹਨ। ਸਿਟਾਡੇਲ ‘ਚ ਪਹਿਲੀ ਵਾਰ ਮੈਨੂੰ ਸੀਰੀਜ਼ ਦੇ ਪੁਰਸ਼ ਕਲਾਕਾਰਾਂ ਦੇ ਬਰਾਬਰ ਫ਼ੀਸ ਅਦਾ ਕੀਤੀ ਗਈ ਹੈ।”