ਪਾਕਿਸਤਾਨ ‘ਚ ਮੌਜੂਦਾ ਆਕਾਵਾਂ ਨਾਲ ਜੁੜੇ ਦਰਜਨਾਂ ਸ਼ੱਕੀਆਂ ਦੀ ਕੀਤੀ ਗਈ ਪਛਾਣ : NIA

ਨਵੀਂ ਦਿੱਲੀ – ਪਾਕਿਸਤਾਨ ‘ਚ ਮੌਜੂਦ ਅੱਤਵਾਦੀ ਆਕਾਵਾਂ ਦੇ ਸੰਪਰਕ ‘ਚ ਰਹਿ ਰਹੇ ਕਰੀਬ ਇਕ ਦਰਜਨ ਸ਼ੱਕੀਆਂ ਦੀ ਪਛਾਣ ਕੀਤੀ ਗਈ ਹੈ, ਜਿਸ ਦੇ ਆਧਾਰ ‘ਤੇ ਜੰਮੂ ਕਸ਼ਮੀਰ ਅਤੇ ਪੰਜਾਬ ‘ਚ ਕਈ ਛਾਪੇਮਾਰੀ ਕੀਤੀ ਕਾਰਵਾਈ ਕੀਤੀ ਗਈ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਬੁਲਾਰੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜੂਨ 2022 ‘ਚ ਐੱਨ.ਆਈ.ਏ. ਨੇ ਖੁਦ ਨੋਟਿਸ ਲੈਂਦੇ ਹੋਏ ਪਾਬੰਦੀਸ਼ੁਦਾ ਸੰਗਠਨਾਂ ਦੇ ਓਵਰ ਗਰਾਊਂਡ ਵਰਕਰ ਅਤੇ ਕਾਡਰ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਸੀ, ਜੋ ਪਾਕਿਸਤਾਨੀ ਕਮਾਂਡਰਾਂ ਜਾਂ ਆਕਾਵਾਂ ਦੇ ਨਿਰਦੇਸ਼ ‘ਤੇ ਉਪਨਾਮ ਨਾਲ ਕੰਮ ਕਰ ਰਹੇ ਸਨ। ਸੰਘੀਏ ਏਜੰਸੀ ਦੇ ਬੁਲਾਰੇ ਨੇ ਦੱਸਿਆ,”ਸਾਲ 2022 ‘ਚ ਕੀਤੀ ਗਈ ਕਾਰਵਾਈ ਦੀ ਕੜੀ ‘ਚ ਜੰਮੂ ਕਸ਼ਮੀਰ ਦੇ ਸ਼੍ਰੀਨਗਰ, ਬਾਰਾਮੂਲਾ, ਪੁਲਵਾਮਾ, ਅਨੰਤਨਾਗ, ਬਡਗਾਮ ਅਤੇ ਕਠੁਆ ਸਮੇਤ 6 ਜ਼ਿਲ੍ਹਿਆਂ ਦੇ 14 ਥਾਂਵਾਂ ਅਤੇ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਇਕ ਟਿਕਾਣੇ ‘ਤੇ ਛਾਪੇਮਾਾੀਰ ਦੀ ਕਾਰਵਾਈ ਕੀਤੀ ਗਈ।”
ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਇਨ੍ਹਾਂ ਟਿਕਾਣਿਆਂ ‘ਤੇ ਕੀਤੀ ਗਈ ਛਾਪੇਮਾਰੀ ਦੌਰਾਨ ਡਿਜੀਟਲ ਉਪਕਰਣ ਅਤੇ ਅਪਰਾਧ ‘ਚ ਸ਼ਮੂਲੀਅਨ ਨਾਲ ਜੁੜੀ ਸਮੱਗਰੀ ਜ਼ਬਤ ਕੀਤੀ ਗਈ ਅਤੇ ਅੱਗੇ ਦੀ ਜਾਂਚ ਚੱਲ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਪਾਕਿਸਤਾਨ ਤੋਂ ਕੰਮ ਕਰ ਰਹੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ ਆਕਾਵਾਂ ਵਲੋਂ ਰਚੀ ਗਈ ਸਾਜਿਸ਼ ਨਾਲ ਜੁੜਿਆ ਹੈ। ਉਨ੍ਹਾਂ ਦੱਸਿਆ ਕਿ ਅੱਤਵਾਦੀ ਸਮੂਹਾਂ ਦੇ ਆਕਾਵਾਂ ਨੇ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ ਕੱਟਰ ਬਣਾਉਣ, ਘੱਟ ਗਿਣਤੀ ਭਾਈਚਾਰੇ ਦੇ ਲੋਕਾਂ, ਸੁਰੱਖਿਆ ਕਰਮਚਾਰੀਆਂ ਅਤੇ ਧਾਰਮਿਕ ਪ੍ਰੋਗਰਾਮਾਂ ਜਾਂ ਗਤੀਵਿਧੀਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਰਚੀ ਸੀ। ਉਨ੍ਹਾਂ ਦੱਸਿਆ,”ਦੋਸ਼ੀਆਂ ‘ਤੇ ਸੋਸ਼ਲ ਮੀਡੀਆ ਰਾਹੀਂ ਜੰਮੂ ਕਸ਼ਮੀਰ ‘ਚ ਅੱਤਵਾਦ ਫੈਲਾਉਣ ਦੇ ਵੀ ਦੋਸ਼ ਹਨ।” ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ 12 ਸ਼ੱਕੀਆਂ ਦੀ ਪਛਾਣ ਕੀਤੀ ਗਈ ਹੈ, ਜੋ ਪਾਕਿਸਤਾਨ ‘ਚ ਮੌਜੂਦ ਵੱਖ-ਵੱਖ ਆਕਾਵਾਂ ਦੇ ਸਪੰਰਕ ‘ਚ ਸਨ। ਉਨ੍ਹਾਂ ਦੱਸਿਆ ਕਿ ਸ਼ੱਕੀਆਂ ਨਾਲ ਜੁੜੇ ਵੱਖ-ਵੱਖ ਟਿਕਾਣਿਆਂ ਦੀ ਜੰਮੂ ਕਸ਼ਮੀਰ ਅਤੇ ਪੰਜਾਬ ‘ਚ ਤਲਾਸ਼ੀ ਲਈ ਗਈ।