ਗੋਰਖਪੁਰ – ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਕੰਟਰੋਲ ਕਰਨ ਲਈ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਤਾਰੀਫ਼ ਕਰਦਿਆਂ ਉਨ੍ਹਾਂ ਦੀ ਤੁਲਨਾ ਭਗਵਾਨ ਸ਼੍ਰੀ ਕ੍ਰਿਸ਼ਨ ਨਾਲ ਕੀਤੀ। ਕੇਂਦਰੀ ਰਾਜਮਾਰਗ ਮੰਤਰੀ ਗਡਕਰੀ ਨੇ ਸੂਬੇ ’ਚ ਸੜਕਾਂ ਨੂੰ ਅਮਰੀਕਾ ਦੀਆਂ ਸੜਕਾਂ ਵਾਂਗ ਬਣਾਉਣ ਲਈ ਐਕਸਪ੍ਰੈੱਸ-ਵੇਅ ਨੈੱਟਵਰਕ ਦੇ ਨਿਰਮਾਣ ਦਾ ਸੰਕਲਪ ਦੁਹਰਾਇਆ।
ਇੱਥੇ 10,000 ਕਰੋੜ ਰੁਪਏ ਦੇ ਵੱਖ-ਵੱਖ ਰਾਸ਼ਟਰੀ ਰਾਜਮਾਰਗ ਪ੍ਰਾਜੈਕਟਾਂ ਦਾ ਨੀਂਹ-ਪੱਥਰ ਰੱਖਣ ਅਤੇ ਉਦਘਾਟਨ ਕਰਨ ਤੋਂ ਬਾਅਦ ਗਡਕਰੀ ਨੇ ਕਿਹਾ ਕਿ ਜਿਵੇਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕੀਤਾ, ਯੋਗੀ ਜੀ ਵੀ ਸੱਜਣ ਲੋਕਾਂ ਦੀ ਸੁਰੱਖਿਆ ਲਈ ਉਸੇ ਤਰ੍ਹਾਂ ਕੰਮ ਕਰ ਰਹੇ ਹਨ। ਉਨ੍ਹਾਂ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਦਮ ਉਠਾਏ ਹਨ ਜੋ ਸਮਾਜ ਲਈ ਖ਼ਤਰਨਾਕ ਹਨ।