ਮੁਹੱਲਾ ਕਲੀਨਿਕਾਂ ਨੂੰ ਲੈ ਕੇ ਸੁਖਬੀਰ ਬਾਦਲ ਨੇ ਮੁੜ ਚੁੱਕੇ ਸਵਾਲ, ਟਵੀਟ ਕਰ ਕਹੀ ਵੱਡੀ ਗੱਲ

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ‘ਚ ਆਮ ਆਦਮੀ ਪਾਰਟੀ ਦੇ ਕਲੀਨਿਕਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ‘ਚ ਖੜ੍ਹਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁਹੱਲਾ ਕਲੀਨਿਕਾਂ ‘ਚ ਨਾ ਡਾਕਟਰ ਹਨ, ਨਾ ਦਵਾਈ ਅਤੇ ਨਾ ਹੀ ਕੋਈ ਲੈਬੋਰਟਰੀ ਟੈਸਟ ਕੀਤੇ ਜਾ ਰਹੇ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਮੁਹੱਲਾਂ ਕਲੀਨਿਕਾਂ ‘ਚ ਇਸ ਤਰ੍ਹਾਂ ਦੇ ਹਾਲਾਤ ਹਨ ਤਾਂ ਫ਼ਿਰ ਅਕਾਲੀ ਸਰਕਾਰ ਵੇਲੇ ਚਲਾਏ ਸੇਵਾ ਕੇਂਦਰ ਬੰਦ ਕਰਕੇ 25-25 ਲੱਖ ਰੁਪਏ ਦਾ ਰੰਗ ਰੋਗਨ (ਪ੍ਰਤੀ ਕਲੀਨਿਕ) ਅਤੇ 50 ਕਰੋੜ ਰੁਪਏ ਦਾ ਦੇਸ਼ ਭਰ ‘ਚ ਇਸ਼ਤਿਹਾਰ ਕਿਉਂ? ਉਨ੍ਹਾਂ ਕਿਹਾ ਕਿ ਸੁਣਿਆ ਹੈ ਕਿ ਭਗਵੰਤ ਮਾਨ ਸਰਕਾਰ ਸਕੂਲਾਂ ‘ਤੇ ਵੀ ਇਹੀ ਕੰਮ ਕਰਨ ਜਾ ਰਹੀ ਹੈ।