‘ਮੋਦੀ ਤੇਰੀ ਕਬਰ ਖੁਦੇਗੀ’ ‘ਤੇ PM ਦਾ ਪਲਟਵਾਰ, ਕਿਹਾ- ਦੇਸ਼ ਕਹਿ ਰਿਹੈ ‘ਮੋਦੀ ਤੇਰਾ ਕਮਲ ਖਿੜੇਗਾ’

ਸ਼ਿਲਾਂਗ- ਮੇਘਾਲਿਆ ਦੇ ਤੁਰਾ ‘ਚ ਪੀ.ਐੱਮ. ਮੋਦੀ ਨੇ ਇਕ ਰੈਲੀ ਨੂੰ ਸੰਬੋਧਨ ਕੀਤਾ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਦੇਸ਼ ਦੇ ਵਿਕਾਸ ‘ਚ ਮੇਘਾਲਿਆ ਦਾ ਅਹਿਮ ਯੋਗਦਾਨ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਮੇਘਾਲਿਆ ਦੇ ਸੱਭਿਆਚਾਰ ‘ਤੇ ਗਰਵ ਹੈ। ਉਨ੍ਹਾਂ ਨੇ ਨਾਮ ਲਏ ਬਿਨਾਂ ਕਾਂਗਰਸ ‘ਤੇ ਨਿਸ਼ਾਵਾ ਵਿੰਨ੍ਹਦੇ ਹੋਏ ਕਿਹਾ ਕਿ ਉਹ ਕਹਿੰਦੇ ਹਨ ਕਿ ਮੋਦੀ ਤੇਰੀ ਕਬਰ ਖੁਦੇਗੀ ਪਰ ਮੇਘਾਲਿਆ ਦੇ ਲੋਕ ਅਤੇ ਦੇਸ਼ ਕਹਿ ਰਿਹਾ ਹੈ ਕਿ ਮੋਦੀ ਤੇਰਾ ਕਮਲ ਖਿੜੇਗਾ।
ਵਿਕਾਸ ‘ਚ ਮੇਘਾਲਿਆ ਦਾ ਅਹਿਮ ਯੋਗਦਾਨ
ਪੀ.ਐੱਮ. ਮੋਦੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਜਦੋਂ ਮੈਂ ਮੇਘਾਲਿਆ ਬਾਰੇ ਸੋਚਦਾ ਹਾਂ ਤਾਂ ਮੈਂ ਪ੍ਰਤੀਭਾਸ਼ਾਲੀ ਲੋਕਾਂ, ਪਰੰਪਰਾਵਾਂ ਬਾਰੇ ਸੋਚਦਾ ਹਾਂ। ਮੈਂ ਇੱਥੇ ਉਮੀਦ ਅਤੇ ਵਿਕਾਸ ਦਾ ਸੰਦੇਸ਼ ਲੈ ਕੇ ਆਇਆ ਹਾਂ। ਭਾਰਤ ਸਫਲਤਾ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ ਅਤੇ ਮੇਘਾਲਿਆ ਇਸ ਵਿਚ ਇਕ ਮਜਬੂਤ ਯੋਗਦਾਨ ਦੇ ਰਿਹਾ ਹੈ।
ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਹੋਈ
ਮੇਘਾਲਿਆ ‘ਚ ਪੀ.ਐੱਮ. ਮੋਦੀ ਨੇ ਕਿਹਾ ਕਿ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਗਈ ਪਰ ਅਸੀਂ ਉਨ੍ਹਾਂ ਨੂੰ ਜੋੜਿਆ। ਉਨ੍ਹਾਂ ਕਿਹਾ ਕਿ ਮੇਘਾਲਿਆ ਹੁਣ ਅਜਿਹੀ ਸਰਕਾਰ ਚਾਹੁੰਦਾ ਹੈ ਜੋ ਆਪਣੇ ਪਰਿਵਾਰ ਦੇ ਬਜਾਏ ਲੋਕਾਂ ਦਾ ਧਿਆਨ ਪਹਿਲਾਂ ਰੱਖੇ। ਉਨ੍ਹਾਂ ਕਿਹਾ ਕਿ ਉਹ ਮੇਘਾਲਿਆ ‘ਚ ਵਿਕਾਸ ਕੰਮਾਂ ਦੇ ਨਾਲ ਤੁਹਾਡੇ ਪਿਆਰ ਦਾ ਮੁੱਲ ਚੁਕਾਵਾਂਗਾ। ਉਨ੍ਹਾਂ ਕਿਹਾ ਕਿ ਮੇਘਾਲਿਆ ਦੇ ਹਿੱਤਾਂ ਨੂੰ ਕਦੇ ਪਹਿਲ ਨਹੀਂ ਦਿੱਤੀ ਗਈ। ਮੇਘਾਲਿਆ ਅੱਜ ਪਰਿਵਾਰ ਪਹਿਲਾਂ ਸਰਕਾਰ ਦੀ ਬਜਾਏ ਜਨਤਾ ਪਹਿਲਾਂ ਸਰਕਾਰ ਚਾਹੁੰਦਾ ਹੈ। ਅੱਜ ਦਾ ਫੁੱਲ ਮੇਘਾਲਿਆ ਦੀ ਤੀਕਤ, ਸ਼ਾਂਤੀ ਅਤੇ ਸਥਿਰਤਾ ਦਾ ਪ੍ਰਤੀਕ ਬਣ ਗਿਆ ਹੈ।
ਬਿਨਾਂ ਨਾਮ ਲਏ ਵਿਰੋਧੀਆਂ ‘ਤੇ ਵਿੰਨ੍ਹਿਆ ਨਿਸ਼ਾਨਾ
ਪੀ.ਐੱਮ. ਮੋਦੀ ਨੇ ਮੰਚ ਤੋਂ ਬਿਨਾਂ ਨਾਮ ਲਏ ਵਿਰੋਧੀਆਂ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਕੁਝ ਲੋਕ ਜਿਨ੍ਹਾਂ ਨੂੰ ਦੇਸ਼ ਨੇ ਨਕਾਰ ਦਿੱਤਾ ਹੈ ਉਹ ਉਦਾਸੀ ‘ਚ ਡੁੱਬੇ ਹੋਏ ਹਨ ਅਤੇ ਹੁਣ ਕਹਿ ਰਹੇ ਹਨ ‘ਮੋਦੀ ਤੇਰੀ ਕਬਰ ਖੁਦੇਗੀ’ ਪਰ ਦੇਸ਼ ਦੀ ਜਨਤਾ ਕਹਿ ਰਹੀ ਹੈ ‘ਮੋਦੀ ਤੇਰਾ ਕਮਲ ਖਿੜੇਗਾ’। ਪੀ.ਐੱਮ. ਮੋਦੀ ਨੇ ਕਿਹਾ ਕਿ ਇਕ ਵਾਰ ਫਿਰ ਭਾਜਪਾ ਸੂਬੇ ‘ਚ ਸਰਕਾਰ ਬਣਾਏਗੀ। ਲੋਕਾਂ ਦਾ ਪੂਰਾ ਆਸ਼ੀਰਵਾਦ ਭਾਜਪਾ ਦੇ ਨਾਲ ਹੈ।