ਕਾਰਜ ਕਮੇਟੀ ਦੇ ਚੋਣ ‘ਤੇ ਖੁੱਲ੍ਹ ਕੇ ਹੋਵੇ ਚਰਚਾ ਅਤੇ ਸਮੂਹਿਕ ਰੂਪ ਨਾਲ ਹੋਵੇ ਫ਼ੈਸਲਾ : ਖੜਗੇ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਆਮ ਸੰਮੇਲਨ ਸ਼ੁਰੂ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਪਾਰਟੀ ਦੀ ਸੰਚਾਲਨ ਕਮੇਟੀ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਕਾਂਗਰਸ ਕਾਰਜ ਕਮੇਟੀ (ਸੀ.ਡਬਲਿਊ.ਡੀ.) ਦੀ ਚੋਣ ਦੇ ਸੰਦਰਭ ‘ਚ ਖੁੱਲ੍ਹ ਕੇ ਗੱਲ ਰੱਖਣ ਅਤੇ ਸਮੂਹਿਕ ਰੂਪ ਨਾਲ ਫ਼ੈਸਲਾ ਕਰਨ। ਉਨ੍ਹਾਂ ਕਿਹਾ,”ਕਾਰਜ ਕਮੇਟੀ ਦੀ ਚੋਣ ਦੇ ਸੰਦਰਭ ‘ਚ ਖੁੱਲ੍ਹ ਕੇ ਆਪਣੀ ਰੱਖੋ ਅਤੇ ਸਮੂਹਿਕ ਤੌਰ ‘ਤੇ ਫ਼ੈਸਲਾ ਲਵੋ, ਤੁਹਾਡੀ ਸਾਰਿਆਂ ਦੀ ਜੋ ਰਾਏ ਬਣੇਗੀ, ਉਹ ਮੇਰੀ ਅਤੇ ਸਾਰਿਆਂ ਦੀ ਰਾਏ ਹੋਵੇਗੀ।”
ਖੜਗੇ ਨੇ ਇਹ ਵੀ ਕਿਹਾ ਕਿ ਇਹ ਸੰਮੇਲਨ ਵਿਧਾਨ ਸਭਾ ਚੋਣਾਂ ਅਤੇ ਉਸ ਤੋਂ ਬਾਅਦ 2024 ਦੀਆਂ ਆਮ ਚੋਣਾਂ ਦੇ ਪਿਛੋਕੜ ‘ਚ ਹੋ ਰਿਹਾ ਹੈ, ਜੋ ਇਕ ਵੱਡੀ ਚੁਣੌਤੀ ਵੀ ਹੈ ਅਤੇ ਇਕ ਵੱਡਾ ਮੌਕਾ ਵੀ ਹੈ। ਖੜਗੇ ਨੇ ਕਿਹਾ ਕਿ ਅੱਜ ਦੇਸ਼ ਦੇ ਸਾਹਮਣੇ ਕਈ ਗੰਭੀਰ ਚੁਣੌਤੀਆਂ ਖੜ੍ਹੀਆਂ ਹਨ, ਲੋਕਤੰਤਰ ਅਤੇ ਸੰਵਿਧਾਨ ‘ਤੇ ਖ਼ਤਰਾ ਮੰਡਰਾ ਰਿਹਾ ਹੈ, ਸੰਸਦੀ ਸੰਸਥਾਵਾਂ ਵੀ ਗੰਭੀਰ ਸੰਕਟ ਨਾਲ ਜੂਝ ਰਹੀਆਂ ਹਨ।” ਸੰਚਾਲਨ ਕਮੇਟੀ ਦੀ ਬੈਠਕ ਸ਼ੁੱਕਰਵਾਰ ਸਵੇਰੇ ਸ਼ੁਰੂ ਹੋਈ ਅਤੇ ਇਸ ਦੇ ਨਾਲ ਹੀ ਸੰਮੇਲਨ ਸ਼ੁਰੂ ਹੋਇਆ। ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅਜੇ ਨਹੀਂ ਪਹੁੰਚੇ ਹਨ। ਅਜਿਹੇ ‘ਚ ਉਹ ਸੰਚਾਲਨ ਕਮੇਟੀ ਦੀ ਬੈਠਕ ‘ਚ ਸ਼ਾਮਲ ਨਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸੋਨੀਆ, ਰਾਹੁਲ ਅਤੇ ਪ੍ਰਿਯੰਕਾ ਸ਼ਾਮ ਤੱਕ ਸੰਮੇਲਨ ‘ਚ ਹਿੱਸਾ ਲੈ ਸਕਦੇ ਹਨ।