ਮੁੰਬਈ: ਉਦਯੋਗਪਤੀ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕੈਪੀਟਲ (RCap) ਵਿਕਣ ਜਾ ਰਹੀ ਹੈ। ਨੈਸ਼ਨਲ ਕੰਪਨੀ ਲਾਅ ਐਪੇਲੈੱਟ ਟ੍ਰਾਇਬਿਊਨਲ (NCLAT) ਨੇ ਰਿਲਾਇੰਸ ਕੈਪੀਟਲ ਦੇ ਰਿਣਦਾਤਿਆਂ ਦੀ ਪਟੀਸ਼ਨ ‘ਤੇ ਸੁਣਵਾਈ ਪੂਰੀ ਕੀਤੀ ਅਤੇ ਆਪਣਾ ਆਦੇਸ਼ ਸੁਰੱਖਿਅਤ ਰੱਖ ਲਿਆ। ਪਟੀਸ਼ਨ ਵਿੱਚ ਕਰਜ਼ੇ ਦੀ ਮਾਰ ਝੱਲ ਰਹੀ ਫ਼ਰਮ ਲਈ ਵਿੱਤੀ ਬੋਲੀ ਦੇ ਦੂਜੇ ਦੌਰ ਦੀ ਮੰਗ ਕੀਤੀ ਗਈ ਹੈ। ਕੰਪਨੀ ਇਸ ਸਮੇਂ ਦੀਵਾਲੀਆਪਨ ਦੀ ਪ੍ਰਕਿਰਿਆ ‘ਚੋਂ ਲੰਘ ਰਹੀ ਹੈ। ਰਿਲਾਇੰਸ ਕੈਪੀਟਲ ‘ਚ ਲਗਭਗ 20 ਵਿੱਤੀ ਸਰਵਿਸਿਜ਼ ਕੰਪਨੀਆਂ ਹਨ। ਇਹਨਾਂ ਵਿੱਚ ਸੈਕਿਓਰਿਟੀਜ਼ ਬ੍ਰੋਕਿੰਗ, ਬੀਮਾ ਅਤੇ ਇੱਕ ARC ਸ਼ਾਮਿਲ ਹਨ।
RBI ਨੇ 30 ਨਵੰਬਰ 2021 ਨੂੰ ਭਾਰੀ ਕਰਜ਼ੇ ਦੀ ਮਾਰ ਝੱਲ ਰਹੀ ਰਿਲਾਇੰਸ ਕੈਪੀਟਲ ਦੇ ਬੋਰਡ ਨੂੰ ਭੰਗ ਕਰ ਦਿੱਤਾ ਸੀ, ਅਤੇ ਉਸ ਖ਼ਿਲਾਫ਼ ਦੀਵਾਲੀਆਪਨ ਦੀ ਕਾਰਵਾਈ ਸ਼ੁਰੂ ਕੀਤੀ ਸੀ। ਆਖਰੀ ਦੌਰ ‘ਚ ਟੋਰੈਂਟ ਇਨਵੈੱਸਟਮੈਂਟ ਨੇ ਇਸ ਲਈ ਸਭ ਤੋਂ ਵੱਧ 8,640 ਕਰੋੜ ਰੁਪਏ ਦੀ ਬੋਲੀ ਲਗਾਈ ਸੀ। ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ, ਜੋ ਟੋਰੈਂਟ ਇਨਵੈਸਟਮੈਂਟਸ ਵਲੋਂ ਪੇਸ਼ ਹੋਏ, ਨੇ ਆਪਣੀਆਂ ਦਲੀਲਾਂ ਸਮਾਪਤ ਕੀਤੀਆਂ ਅਤੇ ਕਿਹਾ ਕਿ ਇਰਾਦਾ ਇਨਸੌਲਵੈਂਸੀ ਐਂਡ ਬੈਂਕਰੱਪਸੀ ਕੋਡ (IBC) ਤਹਿਤ ਵੱਧ ਤੋਂ ਵੱਧ ਮੁੱਲ ਵਧਾਉਣਾ ਹੈ, ਪਰ ਇਸ ਦੇ ਨਾਲ ਹੀ ਸੰਪਤੀ ਨੂੰ ਮੁੜ ਸੁਰਜੀਤ ਕਰਨ ‘ਤੇ ਧਿਆਨ ਦੇਣਾ ਚਾਹੀਦਾ ਹੈ।
ਰੋਹਤਗੀ ਨੇ ਦਲੀਲ ਦਿੱਤੀ ਕਿ IBC ਕਰਜ਼ਾ ਰਿਕਵਰੀ ਪਲੈਟਫ਼ੌਰਮ ਨਹੀਂ, ਅਤੇ ਕਰਜ਼ਦਾਰਾਂ ਦੀ ਕਮੇਟੀ (COC) ਨੂੰ ਉਨ੍ਹਾਂ ਦੀ ਵਿਅਕਤੀਗਤ ਵਸੂਲੀ ਤੋਂ ਪਰੇ ਦੇਖਣਾ ਚਾਹੀਦਾ ਹੈ। ਮੁੱਖ ਫ਼ੋਕਸ ਵਿਵਹਾਰਕਤਾ ‘ਤੇ ਹੋਣਾ ਚਾਹੀਦਾ ਹੈ। ਦੂਜੇ ਪਾਸੇ, ਰਿਣਦਾਤਿਆਂ ਲਈ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਪੇਸ਼ ਕੀਤਾ ਕਿ IBC ਦਾ ਉਦੇਸ਼ ਸੰਪਤੀ ਦੇ ਮੁੱਲ ਨੂੰ ਵੱਧ ਤੋਂ ਵੱਧ ਕਰਨਾ ਹੈ ਅਤੇ COC ਸ਼ਰਤਾਂ ‘ਤੇ ਗੱਲਬਾਤ ਕਰਨ ਲਈ ਸੁਤੰਤਰ ਹੈ।
ਕਿੰਨਾ ਹੈ ਕਰਜ਼ਾ
NCLAT ਰਿਲਾਇੰਸ ਕੈਪੀਟਲ ਨੂੰ ਰਿਣਦਾਤਾ ਵਿਸਤਾਰਾ ITCL (ਇੰਡੀਆ) ਦੀ ਪਟੀਸ਼ਨ ‘ਤੇ ਸੁਣਵਾਈ ਕਰ ਰਿਹਾ ਹੈ। ਰਿਲਾਇੰਸ ਕੈਪੀਟਲ ਨੂੰ ਲੋਨ ਦੇਣ ਵਾਲੇ ਬੈਂਕਾਂ ਨੇ ਂਛ.ਠ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੈ ਜਿਸ ਨੇ ਦੀਵਾਲੀਆ ਫ਼ਰਮ ਦੀ ਅਗਲੀ ਨਿਲਾਮੀ ‘ਤੇ ਰੋਕ ਲਗਾ ਦਿੱਤੀ ਹੈ। NCLAT ਦੀ ਮੁੰਬਈ ਬੈਂਚ ਨੇ 2 ਫ਼ਰਵਰੀ ਨੂੰ ਕਿਹਾ ਸੀ ਕਿ ਟੋਰੈਂਟ ਇਨਵੈੱਸਟਮੈਂਟਸ ਦੁਆਰਾ 8,640 ਕਰੋੜ ਰੁਪਏ ਦੀ ਸਭ ਤੋਂ ਉੱਚੀ ਬੋਲੀ ਦੇ ਨਾਲ ਵਿੱਤੀ ਬੋਲੀ ਲਈ ਚੁਣੌਤੀ ਪ੍ਰਣਾਲੀ ਦੀ ਮਿਆਦ 21 ਦਸੰਬਰ, 2022 ਨੂੰ ਖ਼ਤਮ ਹੋ ਗਈ ਹੈ। ਰਿਲਾਇੰਸ ਕੈਪੀਟਲ ‘ਤੇ ਕਰੀਬ 40 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ।
ਪ੍ਰਸ਼ਾਸਕ ਨੇ ਵਿੱਤੀ ਲੈਣਦਾਰਾਂ ਤੋਂ 23 ਹਜ਼ਾਰ 666 ਕਰੋੜ ਰੁਪਏ ਦੇ ਦਾਅਵਿਆਂ ਦੀ ਪੁਸ਼ਟੀ ਕੀਤੀ ਹੈ। .ੀਛ ਨੇ 3,400 ਕਰੋੜ ਰੁਪਏ ਦਾ ਦਾਅਵਾ ਕੀਤਾ ਹੈ। ਸਤੰਬਰ 2021 ‘ਚ ਰਿਲਾਇੰਸ ਕੈਪੀਟਲ ਨੇ ਆਪਣੇ ਸ਼ੇਅਰਧਾਰਕਾਂ ਨੂੰ ਦੱਸਿਆ ਕਿ ਕੰਪਨੀ ‘ਤੇ 40 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ। ਅਨਿਲ ਅੰਬਾਨੀ ਦੀਆਂ ਕਈ ਹੋਰ ਕੰਪਨੀਆਂ ‘ਤੇ ਵੀ ਭਾਰੀ ਕਰਜ਼ਾ ਹੈ ਅਤੇ ਉਹ ਦੀਵਾਲੀਆਪਨ ਦੀ ਕਾਰਵਾਈ ‘ਚੋਂ ਲੰਘ ਰਹੀਆਂ ਹਨ। 2007 ਵਿੱਚ ਪ੍ਰਕਾਸ਼ਿਤ ਫ਼ੋਰਬਸ ਇੰਡੀਆ ਦੀ ਰਿਪੋਰਟ ਮੁਤਾਬਿਕ ਅਨਿਲ ਅੰਬਾਨੀ ਦੀ ਕੁੱਲ ਜਾਇਦਾਦ 45 ਅਰਬ ਅਰਬ ਡਾਲਰ ਸੀ, ਅਤੇ ਉਸ ਸਮੇਂ ਉਹ ਦੇਸ਼ ਦੇ ਤੀਜੇ ਸਭ ਤੋਂ ਵੱਡੇ ਅਮੀਰ ਵਿਅਕਤੀ ਸਨ ਪਰ ਅੱਜ ਉਨ੍ਹਾਂ ਦੀ ਨੈੱਟਵਰਥ ਜ਼ੀਰੋ ਹੈ।