26 ਮਈ ਨੂੰ ਰਿਲੀਜ਼ ਹੋਵੇਗੀ ਕੰਧਾਰ

ਅਲੀ ਫ਼ਜ਼ਲ ਦੀ ਫ਼ਿਲਮ ਕੰਧਾਰ ਰਿਲੀਜ਼ ਕਰਨ ਦੀ ਮਿਤੀ ਐਲਾਨ ਦਿੱਤੀ ਗਈ ਹੈ ਅਤੇ ਇਹ ਫ਼ਿਲਮ 26 ਮਈ ਨੂੰ ਰਿਲੀਜ਼ ਹੋਵੇਗੀ ਜਿਸ ‘ਚ ਜੇਰਾਰਡ ਬਟਲਰ ਵੀ ਕੰਮ ਕਰ ਰਹੇ ਹਨ। ਇਹ ਇਸ ਸਾਲ ਦੀ ਅਲੀ ਫ਼ਜ਼ਲ ਦੀ ਪਹਿਲੀ ਕੌਮਾਂਤਰੀ ਫ਼ਿਲਮ ਹੈ। ਉਸ ਦੀ ਪਿਛਲੇ ਸਾਲ ਡੈੱਥ ਔਨ ਦਾ ਨਾਇਲ ਫ਼ਿਲਮ ਰਿਲੀਜ਼ ਹੋਈ ਸੀ। ਅਲੀ ਨੇ ਕਿਹਾ, ਮੈਂ ਵਾਅਦਾ ਕਰ ਸਕਦਾ ਹਾਂ ਕਿ ਇਸ ਫ਼ਿਲਮ ਦੇ ਐਕਸ਼ਨ ਦਾ ਲੋਕ ਲੁਤਫ਼ ਲੈਣਗੇ। ਇਸ ਫ਼ਿਲਮ ਲਈ ਟੀਮ ਨੇ ਸਚਮੁੱਚ ਸਖ਼ਤ ਮਿਹਨਤ ਕੀਤੀ ਹੈ। ਜੇਰਾਰਡ ਨਾਲ ਕੰਮ ਕਰਨਾ ਮੇਰੇ ਲਈ ਬਹੁਤ ਖ਼ੁਸ਼ੀ ਦੀ ਗੱਲ ਸੀ ਕਿਉਂਕਿ ਇਹ ਫ਼ਿਲਮ ਵਿਸ਼ਵ ਭਰ ‘ਚ ਇਕੋ ਦਿਨ ਰਿਲੀਜ਼ ਹੋਵੇਗੀ। ਅਸੀਂ ਉਮੀਦ ਕਰਦੇ ਹਾਂ ਕਿ ਦੁਨੀਆ ਭਰ ਵਿੱਚ ਲੋਕ ਇਸ ਫ਼ਿਲਮ ਦਾ ਆਨੰਦ ਮਾਨਣਗੇ।”
ਇਸ ਫ਼ਿਲਮ ਵਿੱਚ ਜੇਰਾਰਡ ਬਟਲਰ ਨੇ ਟੌਮ ਹੈਰਿਸ ਦਾ ਕਿਰਦਾਰ ਨਿਭਾਇਆ ਹੈ ਜੋ ਇੱਕ ਖ਼ੁਫ਼ੀਆ CIA ਏਜੰਟ