ਸਥਾਈ ਕਮੇਟੀ ਦੀ ਚੋਣ ਦੇ ਬਿਨਾਂ MCD ਸਦਨ ਦਿਨ ਭਰ ਲਈ ਮੁਲਤਵੀ

ਨਵੀਂ ਦਿੱਲੀ – ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਸਦਨ ਦੀ ਕਾਰਵਾਈ ਸਥਾਈ ਕਮੇਟੀ ਦੇ 6 ਮੈਂਬਰਾਂ ਦੀ ਚੋਣ ਨੂੰ ਲੈ ਕੇ ਹੰਗਾਮੇ ਅਤੇ ਨਾਅਰੇਬਾਜ਼ੀ ਕਾਰਨ ਵੀਰਵਾਰ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ਦੀ ਬੈਠਕ ਵੀਰਵਾਰ ਸਵੇਰੇ ਸਾਢੇ 8 ਵਜੇ ਸ਼ੁਰੂ ਹੋਈ ਪਰ ਨਾਅਰੇਬਾਜ਼ੀ ਦਰਮਿਆਨ ਇਸ ਨੂੰ ਇਕ ਘੰਟੇ ਲਈ ਮੁਲਤਵੀ ਕਰ ਦਿੱਤਾ।
ਇਸ ਤੋਂ ਬਾਅਦ ਸਦਨ ਦੀ ਕਾਰਵਾਈ ਸਵੇਰੇ ਸਾਢੇ 9 ਵਜੇ ਮੁੜ ਸ਼ੁਰੂ ਹੋਈ ਪਰ ਕੁਝ ਹੀ ਦੇਰ ਬਾਅਦ ਇਸ ਨੂੰ ਸ਼ੁੱਕਰਵਾਰ ਸਵੇਰੇ 10 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਐੱਮ.ਸੀ.ਡੀ. ਸਦਨ ‘ਚ ਬੁੱਧਵਾਰ ਰਾਤ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਆਮ ਆਦਮੀ ਪਾਰਟੀ (ਆਪ) ਦੇ ਕਈ ਮੈਂਬਰਾਂ ਨੇ ਇਕ-ਦੂਜੇ ਨਾਲ ਕੁੱਟਮਾਰ ਕੀਤੀ ਸੀ ਅਤੇ ਪਲਾਸਟਿਕ ਦੀਆਂ ਬੋਤਲਾਂ ਸੁੱਟੀਆਂ ਸਨ। ਇਸੇ ਦਿਨ ‘ਆਪ’ ਦੀ ਸ਼ੈਲੀ ਓਬਰਾਏ ਨੂੰ ਦਿੱਲੀ ਦੀ ਨਵੀਂ ਮੇਅਰ ਚੁਣਿਆ ਗਿਆ।