ਆਯੁਸ਼ਮਾਨ ਖੁਰਾਨਾ ਬਣੇ ਯੂਨੀਸੈੱਫ਼ ਇੰਡੀਆ ਦੇ ਨੈਸ਼ਨਲ ਅੰਬੈਸਡਰ

ਯੂਨੀਸੈੱਫ਼ ਇੰਡੀਆ ਨੇ ਬੌਲੀਵੁਡ ਸਟਾਰ ਆਯੁਸ਼ਮਾਨ ਖੁਰਾਨਾ ਨੂੰ ਆਪਣਾ ਰਾਸ਼ਟਰੀ ਰਾਜਦੂਤ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਰਾਸ਼ਟਰੀ ਪੁਰਸਕਾਰ ਜੇਤੂ ਸਿਤਾਰੇ ਨੇ ਹਰ ਬੱਚੇ ਦੇ ਜਿਉਣ, ਵਧਣ-ਫ਼ੁੱਲਣ, ਸੁਰੱਖਿਅਤ ਰਹਿਣ ਦੇ ਅਧਿਕਾਰਾਂ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੇ ਫ਼ੈਸਲਿਆਂ ‘ਚ ਉਨ੍ਹਾਂ ਦੀ ਆਵਾਜ਼ ਨੂੰ ਉਤਸ਼ਾਹਿਤ ਕਰਨ ਲਈ ਯੂਨੀਸੈਫ਼ ਨਾਲ ਹੱਥ ਮਿਲਾਇਆ ਹੈ।
ਸਨਮਾਨ ਸਮਾਰੋਹ ‘ਚ ਆਯੁਸ਼ਮਾਨ ਨੇ ਕਿਹਾ, ”ਰਾਸ਼ਟਰੀ ਰਾਜਦੂਤ ਵਜੋਂ ਯੂਨੀਸੈੱਫ਼ ਇੰਡੀਆ ਦੇ ਨਾਲ ਬਾਲ ਅਧਿਕਾਰਾਂ ਦੀ ਵਕਾਲਤ ਨੂੰ ਅੱਗੇ ਵਧਾਉਣਾ ਅਸਲ ‘ਚ ਇੱਕ ਸਨਮਾਨ ਹੈ। ਯੂਨੀਸੈੱਫ਼ ਦੇ ਨਾਲ ਇਸ ਨਵੀਂ ਭੂਮਿਕਾ ‘ਚ ਮੈਂ ਬਾਲ ਅਧਿਕਾਰਾਂ ਲਈ ਇੱਕ ਮਜ਼ਬੂਤ ਆਵਾਜ਼ ਬਣਨਾ ਜਾਰੀ ਰੱਖਾਂਗਾ, ਖ਼ਾਸ ਤੌਰ ‘ਤੇ ਸਭ ਤੋਂ ਕਮਜ਼ੋਰ, ਉਨ੍ਹਾਂ ਮੁੱਦਿਆਂ ਦੇ ਹੱਲ ਲਈ ਵਕਾਲਤ ਕਰਨ ਲਈ ਜੋ ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੇ ਹਨ।”