ਬੈਂਗਲੁਰੂ: ਭਾਰਤ ਦੇ ਤਜਰਬੇਕਾਰ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਆਸਟ੍ਰੇਲੀਆ ਖ਼ਿਲਾਫ਼ ਨਾਗਪੁਰ ‘ਚ 9 ਫ਼ਰਵਰੀ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈੱਸਟ ‘ਚ ਖੇਡਣ ਲਈ ਫ਼ਿੱਟ ਐਲਾਨ ਦਿੱਤਾ ਗਿਆ ਹੈ। ਕ੍ਰਿਕਟ ਨਿਊਜ਼ ਵੈੱਬਸਾਈਟ ਕ੍ਰਿਕਬਜ਼ ਦੀ ਰਿਪੋਰਟ ਦੇ ਮੁਤਾਬਿਕ, ਨੈਸ਼ਨਲ ਕ੍ਰਿਕਟ ਅਕੈਡਮੀ (NCA) ਨੇ ਜਡੇਜਾ ਦੀ ਫ਼ਿਟਨੈੱਸ ਰਿਪੋਰਟ ਜਾਰੀ ਕਰ ਕੇ ਉਸ ਨੂੰ ਖੇਡਣ ਦੀ ਮਨਜ਼ੂਰੀ ਦਿੱਤੀ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਜਡੇਜਾ ਨੇ ਅਗਸਤ 2022 ‘ਚ ਏਸ਼ੀਆ ਕੱਪ ‘ਚ ਭਾਰਤ ਲਈ ਆਖ਼ਰੀ ਮੈਚ ਖੇਡਿਆ ਸੀ। ਸੌਰਾਸ਼ਟਰ ਦੇ 34 ਸਾਲਾ ਆਲਰਾਊਂਡਰ ਨੂੰ ਗੋਡੇ ਦੀ ਸੱਟ ਕਾਰਨ ਔਪਰੇਸ਼ਨ ਕਰਵਾਉਣਾ ਪਿਆ ਜਿਸ ਕਾਰਨ ਉਸ ਨੂੰ ਪੰਜ ਮਹੀਨਿਆਂ ਲਈ ਕ੍ਰਿਕਟ ਤੋਂ ਬਾਹਰ ਰੱਖਿਆ ਗਿਆ। ਜਡੇਜਾ 24-27 ਜਨਵਰੀ ਤਕ ਖੇਡੇ ਗਏ ਰਣਜੀ ਮੈਚ ‘ਚ ਸੌਰਾਸ਼ਟਰ ਦੀ ਨੁਮਾਇੰਦਗੀ ਕਰਦੇ ਹੋਏ ਕ੍ਰਿਕਟ ਪਿੱਚ ‘ਤੇ ਵਾਪਿਸ ਪਰਤਿਆ।
ਜਡੇਜਾ ਨੇ ਇਸ ਮੈਚ ‘ਚ 41.4 ਓਵਰ ਗੇਂਦਬਾਜ਼ੀ ਕੀਤੀ ਅਤੇ ਦੂਜੀ ਪਾਰੀ ‘ਚ ਵੀ 7 ਵਿਕਟਾਂ ਲਈਆਂ ਸਨ ਜਿਸ ਤੋਂ ਬਾਅਦ ਉਸ ਨੂੰ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਦੀ ਮਨਜ਼ੂਰੀ ਮਿਲ ਗਈ। ਭਾਰਤ ਅਤੇ ਆਸਟ੍ਰੇਲੀਆ ਵਿੱਚਾਲੇ ਚਾਰ ਟੈੱਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ 9 ਫ਼ਰਵਰੀ ਤੋਂ ਨਾਗਪੁਰ ‘ਚ ਸ਼ੁਰੂ ਹੋ ਗਿਆ ਹੈ ਜਦਕਿ ਬਾਕੀ ੀਥਮਂ ਮੈਚ ਕ੍ਰਮਵਾਰ ਦਿੱਲੀ, ਧਰਮਸ਼ਾਲਾ ਅਤੇ ਅਹਿਮਦਾਬਾਦ ‘ਚ ਖੇਡੇ ਜਾਣਗੇ। ਵਿਸ਼ਵ ਟੈੱਸਟ ਚੈਂਪੀਅਨਸ਼ਿਪ ‘ਚ ਜਗ੍ਹਾ ਬਣਾਉਣ ਲਈ ਭਾਰਤ ਲਈ ਇਹ ਟੈੱਸਟ ਸੀਰੀਜ਼ ਜਿੱਤਣਾ ਜ਼ਰੂਰੀ ਹੈ।