ਨਵੀਂ ਦਿੱਲੀ: BCCI ਦੇ ਸਕੱਤਰ ਜੈ ਸ਼ਾਹ ਅਤੇ PCB ਦੇ ਚੇਅਰਮੈਨ ਨਜ਼ਮ ਸੇਠੀ ਵਿੱਚਾਲੇ ਬਹਿਰੀਨ ‘ਚ ਹੋਈ ਪਹਿਲੀ ਰਸਮੀ ਮੁਲਾਕਾਤ ਤੋਂ ਬਾਅਦ ਏਸ਼ੀਆਈ ਕ੍ਰਿਕਟ ਕੌਂਸਲ (133) ਏਸ਼ੀਆ ਕੱਪ ਵਨਡੇਅ ਟੂਰਨਾਮੈਂਟ ਦੀ ਬਦਲਵੀਂ ਥਾਂ ‘ਤੇ ਫ਼ੈਸਲਾ ਮਾਰਚ ‘ਚ ਕਰੇਗੀ। ਏਸ਼ੀਆ ਕੱਪ ਮੇਜ਼ਬਾਨੀ ਦਾ ਹੱਕ ਸ਼ੁਰੂ ‘ਚ ਪਾਕਿਸਤਾਨ ਨੂੰ ਦਿੱਤਾ ਗਿਆ ਸੀ, ਅਤੇ ਇਸ ਨੂੰ ਸਤੰਬਰ 2023 ‘ਚ ਕਰਵਾਇਆ ਜਾਣਾ ਸੀ, ਪਰ ਸ਼ਾਹ ਨੇ ਪਿਛਲੇ ਸਾਲ ਅਕਤੂਬਰ ‘ਚ ਐਲਾਨ ਕੀਤਾ ਸੀ ਕਿ ਭਾਰਤ ਪਾਕਿਸਤਾਨ ਦਾ ਦੌਰਾ ਨਹੀਂ ਕਰੇਗਾ।
ਸੰਯੁਕਤ ਅਰਬ ਅਮੀਰਾਤ ਦੀਆਂ ਤਿੰਨ ਥਾਵਾਂ – ਦੁਬਈ, ਆਬੂਧਾਬੀ ਅਤੇ ਸ਼ਾਰਜਾਹ – ਟੂਰਨਾਮੈਂਟ ਦੀ ਮੇਜ਼ਬਾਨੀ ਦੀਆਂ ਮਜ਼ਬੂਤ ਦਾਅਵੇਦਾਰ ਹਨ, ਪਰ ਇਸ ਬਾਰੇ ਫ਼ੈਸਲੇ ਨੂੰ ਕੁੱਝ ਸਮੇਂ ਲਈ ਟਾਲ ਦਿੱਤਾ ਗਿਆ ਹੈ। ACC ਮੈਂਬਰ ਦੇਸ਼ਾਂ ਦੇ ਸਾਰੇ ਮੁੱਖੀਆਂ ਨੇ ਐਮਰਜੈਂਸੀ ਮੀਟਿੰਗ ‘ਚ ਹਿੱਸਾ ਲਿਆ ਜੋ PCB ਚੇਅਰਮੈਨ ਸੇਠੀ ਦੇ ਕਹਿਣ ‘ਤੇ ਬੁਲਾਈ ਗਈ ਸੀ ਕਿਉਂਕਿ ACC ਨੇ ਟੂਰਨਾਮੈਂਟ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ ਜਿਸ ‘ਚ ਪਾਕਿਸਤਾਨ ਨੂੰ ਮੇਜ਼ਬਾਨ ਦਾ ਨਾਂ ਨਹੀਂ ਦਿੱਤਾ ਗਿਆ।
ਇਸ ਦੀ ਜਾਣਕਾਰੀ ਰੱਖਣ ਵਾਲੇ BCCI ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ”ACC ਦੇ ਮੈਂਬਰਾਂ ਨੇ ਮੁਲਾਕਾਤ ਕੀਤੀ ਅਤੇ ਇਸ ‘ਚ ਕਾਫ਼ੀ ਸਕਾਰਾਤਮਕ ਚਰਚਾ ਹੋਈ, ਪਰ ਥਾਂ ਕਿਤੇ ਹੋਰ ਕਰਨ ਦਾ ਫ਼ੈਸਲਾ ਮਾਰਚ ਤਕ ਮੁਲਤਵੀ ਕਰ ਦਿੱਤਾ ਗਿਆ। ਇਹ ਪੱਕਾ ਹੈ ਕਿ ਭਾਰਤ ਪਾਕਿਸਤਾਨ ਨਹੀਂ ਜਾ ਰਿਹਾ, ਟੂਰਨਾਮੈਂਟ ਨੂੰ ਹੀ ਕਿਤੇ ਹੋਰ ਕਰਵਾਇਆ ਜਾਵੇਗਾ। ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਜਿਹੇ ਖਿਡਾਰੀਆਂ ਤੋਂ ਬਿਨਾਂ ਟੂਰਨਾਮੈਂਟ ਤੋਂ ਪ੍ਰਯੋਜਕ ਹੱਟ ਜਾਣਗੇ।”
ACC ਦੇ ਅੰਦਰੂਨੀ ਸੂਤਰ ਨੇ ਕਿਹਾ ਕਿ ਸੇਠੀ ਕੁੱਝ ਸਮਾਂ ਪਹਿਲਾਂ ਹੀ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਬਣੇ ਹਨ ਅਤੇ ਜੇਕਰ ਉਹ ਪਹਿਲੀ ਹੀ ਮੀਟਿੰਗ ‘ਚ ਪਿੱਛੇ ਹੱਟ ਜਾਂਦੇ ਤਾਂ ਉਨ੍ਹਾਂ ਦੇ ਦੇਸ਼ ‘ਚ ਇਸ ਦਾ ਖ਼ਰਾਬ ਅਸਰ ਪੈਂਦਾ ਹੈ। ਪਾਕਿਸਤਾਨ ਇਸ ਸਮੇਂ ਆਰਥਿਕ ਸੰਕਟ ਅਤੇ ਮਹਿੰਗਾਈ ਨਾਲ ਜੂਝ ਰਿਹਾ ਹੈ। ਏਸ਼ੀਆ ਕੱਪ ਜਿਹੇ ਵੱਡੇ ਟੂਰਨਾਮੈਂਟ ਦਾ ਆਯੋਜਨ ਕਰਨਾ PCB ਲਈ ਨੁਕਸਾਨ ਦਾ ਸੌਦਾ ਸਾਬਿਤ ਹੋਵੇਗਾ, ਭਾਵੇਂ ACC ਇਸ ਲਈ ਗ੍ਰਾਂਟ ਦੇ ਦੇਵੇ। ਇਸ ਲਈ ਰਣਨੀਤਕ ਤੌਰ ‘ਤੇ ਜੇਕਰ ਸੰਯੁਕਤ ਅਰਬ ਅਮੀਰਾਤ ‘ਚ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਤਾਂ ਪੂਰੀ ਸੰਭਾਵਨਾ ਹੈ ਕਿ ਸਾਰੇ ਮੈਂਬਰ ਦੇਸ਼ਾਂ ਵਿਚਲੇ ਪ੍ਰਸਾਰਣ ਤੋਂ ਹੋਣ ਵਾਲੀ ਕਮਾਈ ‘ਚ ਵੀ ਪਾਕਿਸਤਾਨ ਨੂੰ ਹਿੱਸਾ ਮਿਲੇਗਾ।
ਇੱਕ ਹੋਰ ਫ਼ੈਸਲੇ ‘ਚ ACC ਨੇ ਅਫ਼ਗ਼ਾਨਿਸਤਾਨ ਕ੍ਰਿਕਟ ਸੰਘ ਨੂੰ ਦਿੱਤੇ ਜਾਣ ਵਾਲਾ ਸਲਾਨਾ ਬਜਟ 6 ਤੋਂ 15 ਫ਼ੀਸਦੀ ਤਕ ਵਧਾ ਦਿੱਤਾ ਹੈ। ACC ਨੇ ਭਰੋਸਾ ਦਿੱਤਾ ਕਿ ਇਸ ਨਾਲ ਅਫ਼ਗ਼ਾਨਿਸਤਾਨ ਬੋਰਡ ਨੂੰ ਹਰ ਸੰਭਵ ਤਰੀਕੇ ਨਾਲ ਮਦਦ ਕਰੇਗਾ ਤਾਂ ਜੋ ਦੇਸ਼ ‘ਚ ਮਹਿਲਾ ਕ੍ਰਿਕਟ ਨੂੰ ਬਹਾਲ ਕੀਤਾ ਜਾ ਕੇ। ਤਾਲਿਬਾਨ ਨੇ ਔਰਤਾਂ ਦੇ ਖੇਡਣ ‘ਤੇ ਪਾਬੰਦੀ ਲਗਾਈ ਹੋਈ ਹੈ।