ਸਿੱਧੂ ਮੂਸੇ ਵਾਲਾ ਬਣਿਆ ਯੂਟਿਊਬ ’ਤੇ ਭਾਰਤ ਦਾ ਸਭ ਤੋਂ ਵੱਧ ਸਬਸਕ੍ਰਾਈਬਰਸ ਵਾਲਾ ਆਜ਼ਾਦ ਕਲਾਕਾਰ

ਚੰਡੀਗੜ੍ਹ – ਸਿੱਧੂ ਮੂਸੇ ਵਾਲਾ ਦੇ ਯੂਟਿਊਬ ਚੈਨਲ ਨੇ ਅੱਜ ਵੱਡਾ ਰਿਕਾਰਡ ਬਣਾਇਆ ਹੈ। ਸਿੱਧੂ ਮੂਸੇ ਵਾਲਾ ਦਾ ਯੂਟਿਊਬ ਚੈਨਲ ਭਾਰਤ ਦਾ ਸਭ ਤੋਂ ਵੱਧ ਸਬਸਕ੍ਰਾਈਬਸ ਵਾਲਾ ਆਜ਼ਾਦ ਕਲਾਕਾਰ ਦਾ ਚੈਨਲ ਬਣ ਗਿਆ ਹੈ।
ਸਿੱਧੂ ਮੂਸੇ ਵਾਲਾ ਨੇ ਇਸ ਮਾਮਲੇ ’ਚ ਰੈਪਰ ਐਮੀਵੇਅ ਬੰਟਾਈ ਨੂੰ ਪਛਾੜ ਦਿੱਤਾ ਹੈ। ਖ਼ਬਰ ਲਿਖੇ ਜਾਣ ਤਕ ਯੂਟਿਊਬ ’ਤੇ ਸਿੱਧੂ ਮੂਸੇ ਵਾਲਾ ਦੇ 1 ਕਰੋੜ 88 ਲੱਖ 31 ਹਜ਼ਾਰ ਸਬਸਕ੍ਰਾਈਬਰਸ ਸਨ, ਉਥੇ ਐਮੀਵੇਅ ਬੰਟਾਈ ਦੇ 1 ਕਰੋੜ 88 ਲੱਖ 24 ਹਜ਼ਾਰ ਸਬਸਕ੍ਰਾਈਬਰਸ ਹਨ।
ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦੇ ਯੂਟਿਊਬ ਚੈਨਲ ਦੇ ਕੁਲ ਵਿਊਜ਼ 5 ਅਰਬ ਤੋਂ ਵੀ ਵੱਧ ਹਨ। ਉਥੇ ਐਮੀਵੇਅ ਬੰਟਾਈ ਦੇ ਵਿਊਜ਼ 3 ਅਰਬ ਤੋਂ ਵੱਧ ਹਨ।
ਸਿੱਧੂ ਮੂਸੇ ਵਾਲਾ ਦੇ ਚੈਨਲ ’ਤੇ ਹੁਣ ਤਕ 112 ਵੀਡੀਓਜ਼ ਅਪਲੋਡ ਹੋਈਆਂ ਹਨ, ਉਥੇ ਐਮੀਵੇਅ ਬੰਟਾਈ ਦੇ ਚੈਨਲ ’ਤੇ 216 ਵੀਡੀਓਜ਼ ਅਪਲੋਡ ਹੋ ਚੁੱਕੀਆਂ ਹਨ।