ਮੁੰਬਈ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਮੈਚਾਂ ਦੀ ਟੈੱਸਟ ਸੀਰੀਜ਼ 9 ਫ਼ਰਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। 18 ਸਾਲ ਬਾਅਦ ਆਸਟ੍ਰੇਲੀਆ ਨੂੰ ਭਾਰਤੀ ਧਰਤੀ ‘ਤੇ ਸੀਰੀਜ਼ ਜਿੱਤਣ ਦੀ ਉਮੀਦ ਹੈ। ਹਾਲਾਂਕਿ ਭਾਰਤੀ ਜ਼ਮੀਨ ‘ਤੇ ਸੀਰੀਜ਼ ਜਿੱਤਣ ਲਈ ਆਸਟ੍ਰੇਲੀਆ ਦੇ ਸਪਿਨਰਾਂ ਨੂੰ ਦਮਦਾਰ ਪ੍ਰਦਰਸ਼ਨ ਕਰਨਾ ਹੋਵੇਗਾ। ਆਸਟ੍ਰੇਲੀਆ ਦੇ ਸਾਬਕਾ ਕੋਚ ਡੈਰਨ ਲੀਮਨ ਦਾ ਮੰਨਣਾ ਹੈ ਕਿ ਖੱਬੇ ਹੱਥ ਦੇ ਸਪਿਨਰ ਐਸ਼ਟਨ ਐਗਰ ਭਾਰਤ ‘ਚ ਟਰੰਪ ਦਾ ਪੱਤਾ ਸਾਬਿਤ ਹੋ ਸਕਦੇ ਹਨ। ਡੈਰਨ ਨੇ ਅਗਰ ਨੂੰ ਦੂਜੇ ਸਪਿਨਰ ਵਜੋਂ ਟੀਮ ‘ਚ ਸ਼ਾਮਿਲ ਕਰਨ ਦੀ ਮੰਗ ਕੀਤੀ ਹੈ।
ਐਗਰ ਨੇ ਹੁਣ ਤਕ ਪੰਜ ਟੈੱਸਟ ਮੈਚ ਖੇਡੇ ਹਨ ਅਤੇ ਸਿਡਨੀ ‘ਚ ਦੱਖਣੀ ਅਫ਼ਰੀਕਾ ਖ਼ਿਲਾਫ਼ ਆਪਣੇ ਆਖਰੀ ਟੈੱਸਟ ਮੈਚ ‘ਚ ਉਸ ਨੂੰ ਕੋਈ ਵਿਕਟ ਨਹੀਂ ਸੀ ਮਿਲੀ, ਪਰ ਲੇਹਮੈਨ ਦਾ ਮੰਨਣਾ ਹੈ ਕਿ ਭਾਰਤੀ ਪਿੱਚਾਂ ‘ਤੇ ਇਹ ਫ਼ਿੰਗਰ ਸਪਿਨਰ ਗੇਂਦਬਾਜ਼ ਸਫ਼ਲ ਹੋ ਸਕਦਾ ਹੈ। 2017 ‘ਚ ਜਦੋਂ ਆਸਟਰੇਲੀਆ ਨੇ ਪੁਣੇ ‘ਚ ਜਿੱਤ ਦਰਜ ਕੀਤੀ ਸੀ ਤਾਂ ਲੀਮਨ ਟੀਮ ਦੇ ਕੋਚ ਸਨ। ਇਸ ਮੈਚ ‘ਚ ਖੱਬੇ ਹੱਥ ਦੇ ਸਪਿਨਰ ਸਟੀਵ ਓਕੀਫ਼ ਨੇ 12 ਵਿਕਟਾਂ ਲੈ ਕੇ ਆਸਟ੍ਰੇਲੀਆ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ।
ਲੀਮਨ ਨੇ ਕਿਹਾ, ”ਹਾਂ ਦੇ ਹਾਲਾਤ ਤੋਂ ਜਾਣੂ ਹੁੰਦੇ ਹੋਏ, ਮੈਂ ਟੀਮ ‘ਚ ਫ਼ਿੰਗਰ ਸਪਿਨ ਗੇਂਦਬਾਜ਼ਾਂ ਨੂੰ ਰੱਖਣ ਦੀ ਵਕਾਲਤ ਕਰ ਰਿਹਾ ਹਾਂ।” ਲੀਮਨ ਨੇ ਕਿਹਾ, ”ਉਂਗਲੀ ਸਪਿਨਰ ਹਵਾ ਦਾ ਸਹਾਰਾ ਲੈਂਦਾ ਹੈ ਅਤੇ ਗੇਂਦ ਕਦੇ-ਕਦਾਈਂ ਘੁੰਮਦੀ ਹੈ ਅਤੇ ਕਦੇ ਨਹੀਂ, ਪਰ ਲੈੱਗ ਸਪਿਨਰ ਕਈ ਵਾਰ ਬਹੁਤ ਜ਼ਿਆਦਾ ਸਪਿਨ ਕਰਦਾ ਹੈ ਜਦੋਂ ਕਿ ਫ਼ਿੰਗਰ ਸਪਿਨਰ ਬੱਲੇਬਾਜ਼ ਨੂੰ ਕੁੱਝ ਗੇਂਦਾਂ ਸੁੱਟ ਸਕਦਾ ਹੈ ਅਤੇ ਉਸ ਨੂੰ Lbw ਆਊਟ ਕਰ ਸਕਦਾ ਹੈ। ਸਾਬਕਾ ਕੋਚ ਨੇ ਅੱਗੇ ਕਿਹਾ, ”ਇਸੇ ਲਈ ਉਨ੍ਹਾਂ ਨੂੰ ਫ਼ਿੰਗਰ ਸਪਿਨਰ ਰੱਖਣ ‘ਤੇ ਵਿਚਾਰ ਕਰਨਾ ਚਾਹੀਦਾ ਹੈ।”
ਚਾਰ ਸਾਲ ਪਹਿਲਾਂ ਅਸੀਂ ਅਜਿਹਾ ਕੀਤਾ ਸੀ ਅਤੇ ਸਟੀਵ ਓਕੀਫ਼ ਨੇ ਭਾਰਤੀਆਂ ਨੂੰ ਆਊਟ ਕਰ ਕੇ ਆਸਟਰੇਲੀਆ ਨੂੰ ਜਿੱਤ ਦਿਵਾਈ ਸੀ ਜੋ ਉੱਥੇ ਸਾਡੀ ਆਖ਼ਰੀ ਜਿੱਤ ਸੀ। ਔਫ਼ ਸਪਿਨਰ ਨੇਥਨ ਲਿਓਨ ਆਸਟ੍ਰੇਲੀਆ ਦੇ ਮੁੱਖ ਸਪਿਨਰ ਹਨ। ਹਾਲਾਂਕਿ ਐਗਰ ਬੱਲੇ ਨਾਲ ਵੀ ਕਮਾਲ ਕਰ ਸਕਦਾ ਹੈ। ਲੀਮਨ ਨੇ ਕਿਹਾ, ”ਇਸੇ ਲਈ ਮੈਂ ਐਗਰ ਵਰਗੇ ਖਿਡਾਰੀ ਨੂੰ ਟੀਮ ‘ਚ ਰੱਖਣ ਦੀ ਵਕਾਲਤ ਕਰ ਰਿਹਾ ਹਾਂ ਜੋ ਥੋੜ੍ਹੀ ਬੱਲੇਬਾਜ਼ੀ ਕਰ ਸਕਦਾ ਹੈ ਅਤੇ ਦੂਜੇ ਸਪਿਨਰ ਦੀ ਭੂਮਿਕਾ ਵੀ ਨਿਭਾ ਸਕਦਾ ਹੈ।”