ਅਦਾਕਾਰਾ ਨੀਰੂ ਬਾਜਵਾ ਨੇ ਪਹਿਲਾਂ ਸੋਚਿਆ ਸੀ ਕਿ ਉਹ ਕਦੇ ਵੀ ਵਿਆਹ ਨਹੀਂ ਕਰਵਾਏਗੀ ਅਤੇ ਸਾਰੀ ਉਮਰ ਕੁਆਰੀ ਰਹੇਗੀ, ਪਰ ਬਾਅਦ ‘ਚ ਉਸ ਨੂੰ ਹੈਰੀ ਜਵੰਦਾ ਨਾਲ ਪਿਆਰ ਹੋ ਗਿਆ ਅਤੇ ਉਨ੍ਹਾਂ ਦੋਹਾਂ ਨੇ ਵਿਆਹ ਕਰਵਾ ਲਿਆ। ਉਸ ਨੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦਿਆਂ ਕਿਹਾ, ”ਮੈਂ ਕਦੇ ਵੀ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦੀ ਸੀ ਅਤੇ ਮੈਂ ਸੋਚਦੀ ਸੀ ਕਿ ਹਮੇਸ਼ਾ ਕੁਆਰੀ ਰਹਾਂਗੀ ਕਿਉਂਕਿ ਮੈਂ ਰੋਮੈਂਟਿਕ ਕਿਸਮ ਦੀ ਨਹੀਂ, ਪਰ ਤੁਸੀਂ ਜਾਣਦੇ ਹੋ ਕਿ ਜਦੋਂ ਤੁਹਾਨੂੰ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਸਭ ਕੁੱਝ ਚੰਗਾ ਲੱਗਣ ਲੱਗ ਜਾਂਦਾ ਹੈ। ਤੁਹਾਨੂੰ ਖਾਸ ਅਹਿਸਾਸ ਹੁੰਦਾ ਹੈ।” ਉਸ ਨੇ ਕਿਹਾ, ”ਸੱਚ ਕਹਾਂ ਤਾਂ ਇਹ ਸਭ ਕੁੱਝ ਓਦੋਂ ਹੋਇਆ ਜਦੋਂ ਮੈਂ ਹੈਰੀ ਨੂੰ ਦੇਖਿਆ। ਉਸ ਵੇਲੇ ਮੈਨੂੰ ਪਤਾ ਲੱਗ ਗਿਆ ਸੀ ਕਿ ਮੈਂ ਹੈਰੀ ਨਾਲ ਵਿਆਹ ਕਰਨ ਜਾ ਰਹੀ ਹਾਂ।” ਨੀਰੂ ਨੇ ਇਹ ਗੱਲਾਂ ਆਪਣੀ ਭੈਣ ਨਾਲ ਸਾਂਝੀਆਂ ਕੀਤੀਆਂ ਜੋ ਹੈਰੀ ਨੂੰ ਲੰਬੇ ਸਮੇਂ ਤੋਂ ਜਾਣਦੀ ਸੀ। ਉਸ ਦੀ ਭੈਣ ਨੇ ਕਿਹਾ ਸੀ ਕਿ ਹੈਰੀ ਸੋਲ੍ਹਾਂ-ਕਲਾ ਸੰਪੂਰਨ ਹੈ ਅਤੇ ਉਸ ਨੂੰ ਹੈਰੀ ਨਾਲ ਵਿਆਹ ਕਰਵਾ ਲੈਣਾ ਚਾਹੀਦਾ ਹੈ। ਇਹ ਸਾਰੀਆਂ ਗੱਲਾਂ ਨੀਰੂ ਨੇ ਦਾ ਕਪਿਲ ਸ਼ਰਮਾ ਸ਼ੋਅ ‘ਚ ਸਾਂਝੀਆਂ ਕੀਤੀਆਂ। ਉਹ ਇਸ ਸ਼ੋਅ ਵਿੱਚ ਸਤਿੰਦਰ ਸਰਤਾਜ ਨਾਲ ਆਪਣੀ ਆਉਣ ਵਾਲੀ ਫ਼ਿਲਮ ਕਲੀ ਜੋਟਾ’ਦੀ ਪ੍ਰਮੋਸ਼ਨ ਕਰਨ ਆਈ ਸੀ।