ਗੁਰਦਾਸਪੁਰ : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਇਸੇ ਤਹਿਤ ਬੀਤੀ ਰਾਤ ਗੁਰਦਾਸਪੁਰ ਜ਼ਿਲ੍ਹੇ ਦੀ ਪਹਾੜੀਪੁਰ ਪੋਸਟ ਨੇੜਿਓਂ ਇੱਕ ਪਾਕਿਸਤਾਨੀ ਡਰੋਨ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ 7 ਕਿਲੋਮੀਟਰ ਭਾਰਤੀ ਖੇਤਰ ‘ਚ ਪਿੰਡ ਉੱਚਾ ਧਕਾਲਾ ਤੱਕ ਪਹੁੰਚ ਗਿਆ।
ਡਰੋਨ ਦਾ ਪਤਾ ਲੱਗਦੇ ਹੀ ਬੀ. ਐੱਸ. ਐੱਫ. ਦੇ ਜਵਾਨਾਂ ਨੇ ਫਾਇਰਿੰਗ ਕੀਤੀ ਪਰ ਕੁੱਝ ਹੀ ਮਿੰਟਾਂ ਬਾਅਦ ਡਰੋਨ ਵਾਪਸ ਚਲਾ ਗਿਆ। ਬੀ. ਐੱਸ. ਐੱਫ. ਤੇ ਪੁਲਸ ਵੱਲੋਂ ਕੀਤੀ ਗਈ ਸਰਚ ‘ਚ ਚੀਨ ਦੇ ਬਣੇ ਹੋਏ 4 ਪਿਸਤੌਲ, 8 ਮੈਗਜ਼ੀਨ ਅਤੇ 47 ਰੌਂਦ ਬਰਾਮਦ ਹੋਏ।
ਇਹ ਸਾਮਾਨ ਇੱਕ ਲੱਕੜ ਦੇ ਬਣੇ ਫਰੇਮ ‘ਚ ਰੱਖਿਆ ਹੋਇਆ ਸੀ। ਫਿਲਹਾਲ ਇਸ ਨੂੰ ਲੈ ਕੇ ਸਰਚ ਮੁਹਿੰਮ ਅਜੇ ਵੀ ਜਾਰੀ ਹੈ।