ਵਰਧਾ ਯੂਨਿਵਰਸਿਟੀ ਨੇ ਮਨਾਇਆ 26ਵਾਂ ਸਥਾਪਨਾ ਦਿਵਸ

ਚੰਡੀਗੜ੍ਹ: ਮਹਾਂਰਾਸ਼ਟਰ ਦੇ ਵਰਧਾ ਵਿਖੇ ਸੰਨ 1997 ਵਿੱਚ ਸਥਾਪਿਤ ਹੋਈ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨਿਵਰਸਿਟੀ ਵਰਧਾ ਨੇ ਆਪਣਾ 26ਵਾਂ ਸਥਾਪਨਾ ਦਿਵਸ ਵਾਈਸ ਚਾਂਸਲਰ ਡਾ.ਰਜਨੀਸ਼ ਕੁਮਾਰ ਸ਼ੁਕਲ ਦੀ ਰਹਿਨੁਮਾਈ ਹੇਠ ਮਨਾਇਆ। ਦੋ ਦਿਨ 7 ਅਤੇ 8 ਜਨਵਰੀ ਨੂੰ ਵਿਦਵਾਨਾਂ, ਲੇਖਕਾਂ, ਬੁੱਧੀਜੀਵੀਆਂ, ਅਧਿਆਪਕਾ, ਖੋਜਾਰਥੀਆਂ ਅਤੇ ਵਿਦਿਆਰਥੀਆ ਨੇ ਸਮਾਰੋਹਾਂ ਵਿੱਚ ਭਰਵੀਂ ਹਾਜਰੀ ਲੁਵਾਈ। ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨੇ ਆਪੋ ਆਪਣੇ ਵਿਭਾਗਾਂ ਦੀ ਕਾਰਜਸ਼ੈਲੀ, ਮਨੋਰਥ, ਪ੍ਰਾਪਤੀਆਂ ਅਤੇ ਸਰਗਰਮੀਆਂ ਬਾਰੇ ਚਾਨਣਾ ਪਾਇਆ। ਹਿੰਦੀ ਸਾਹਿਤ ‘ਚ ਨਵੇਂ ਪਰਿਵਰਤਨ ਅਤੇ ਖੋਜ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।
ਵਾਈਸ ਚਾਂਸਲਰ ਡਾ.ਸ਼ੁਕਲ ਨੇ ਆਪਣੇ ਸੰਬੋਧਨ ‘ਚ ਹਿੰਦੀ ਭਾਸ਼ਾ ਨੂੰ ਤਕਨੀਕ ਅਤੇ ਸੰਚਾਰ ਦੀ ਭਾਸ਼ਾ ਬਣਾਉਣ ਬਾਬਤ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਉਨਾਂ ਆਖਿਆ ਕਿ ਯੂਨੀਵਰਸਿਟੀ ਸਭਨਾਂ ਵਿਦਿਆਰਥੀਆਂ ਅਤੇ ਖੋਜਾਰਥੀ ਅਤੇ ਵਿਦਵਾਨ ਅਧਿਆਪਕਾਂ ਦੇ ਸਰਵ ਸਂਝੇ ਸਹਿਯੋਗ ਨਾਲ ਆਪਣੇ ਅਗਲੇਰੇ ਕਦਮ ਪੁੱਟ ਰਹੀ ਹੈ। ਸਮਾਰੋਹਾਂ ਵਿੱਚ ਯੂਨੀਵਰਸਿਟੀ ਦੇ ਰਾਈਟਰ ਇਨ ਰੈਜ਼ੀਡੈਂਟ ਪ੍ਰੋਫੈਸਰ ਐੱਮ ਜੀ.ਤਿਵਾੜੀ, ਰੈਜਿਸਟਰਾਰ ਡਾ.ਨਵਾਜ਼ ਕਾਦਰ ਖ਼ਾਨ, ਡਾ ਓਮ ਭਾਰਤੀ, ਪ੍ਰੋ.ਹਨੂਮਾਨ ਪ੍ਰਸ਼ਾਦ ਸ਼ੁਕਲ ਸਮੇਤ ਕਈ ਵਿਦਵਾਨ ਪਧਾਰੇ।