ਬੌਲੀਵੁਡ-ਹੌਲੀਵੁਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਭਾਰਤ ਦੀ ਅਕੈਡਮੀ ਐਵਾਰਡਜ਼ ਲਈ ਨਾਮਜ਼ਦ ਫ਼ਿਲਮ ਛੇਲੋ ਸ਼ੋਅ (ਲਾਸਟ ਫ਼ਿਲਮ ਸ਼ੋਅ) ਦੀ ਔਸਕਰਜ਼ ਦੇ ਵੋਟਰਾਂ ਲਈ ਲੌਸ ਐਂਜਲਸ ‘ਚ ਰੱਖੀ ਵਿਸ਼ੇਸ਼ ਸਕਰੀਨਿੰਗ ਦੀ ਮੇਜ਼ਬਾਨੀ ਕੀਤੀ।
ਇਸ ਦੌਰਾਨ ਅਕੈਡਮੀ ਔਫ਼ ਮੋਸ਼ਨ ਪਿਕਚਰਜ਼ ਆਰਟਸ ਐਂਡ ਸਾਇੰਸਜ਼ ਦੇ ਮੈਂਬਰਾਂ ਵਾਸਤੇ ਰਾਤ ਦੇ ਭੋਜ ਦਾ ਵੀ ਪ੍ਰਬੰਧ ਕੀਤਾ ਗਿਆ ਸੀ। 95ਵੇਂ ਅਕੈਡਮੀ ਐਵਾਰਡਜ਼ ਲਈ ਸਰਬੋਤਮ ਕੌਮਾਂਤਰੀ ਫ਼ੀਚਰ ਫ਼ਿਲਮ ਦੀ ਸ਼੍ਰੇਣੀ ‘ਚ ਭਾਰਤ ਦੀ ਲਾਸਟ ਫ਼ਿਲਮ ਸ਼ੋਅ, ਕੋਰੀਆ ਦੀ ਡਿਸੀਯਨ ਟੂ ਲੀਵ, ਡੈਨਮਾਰਕ ਦੀ ਹੋਲੀ ਸਪਾਈਡਰ’ ਅਤੇ ਪਾਕਿਸਤਾਨ ਦੀ ਜੌਏਲੈਂਡ ਸਮੇਤ ਕੁੱਲ 15 ਫ਼ਿਲਮਾਂ ਨਾਮਜ਼ਦ ਹਨ। ਫ਼ਿਲਮ ਦੀ ਸਕਰੀਨਿੰਗ ਮੌਕੇ ਫ਼ਿਲਮ ਦਾ ਅਦਾਕਾਰ ਭਾਵਿਨ ਰਬਰੀ, ਨਿਰਦੇਸ਼ਕ ਪਾਨ ਨਾਲਿਨ ਅਤੇ ਨਿਪ੍ਰਿਯੰਕਾ ਵਲੋਂ ਔਸਕਰ ਵੋਟਰਜ਼ ਲਈ ਛੇਲੋ ਸ਼ੋਅ ਦੀ ਵਿਸ਼ੇਸ਼ ਸਕਰੀਨਿੰਗ ਦੀ ਮੇਜ਼ਬਾਨੀ
ਬੌਲੀਵੁਡ-ਹੌਲੀਵੁਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਭਾਰਤ ਦੀ ਅਕੈਡਮੀ ਐਵਾਰਡਜ਼ ਲਈ ਨਾਮਜ਼ਦ ਫ਼ਿਲਮ ਛੇਲੋ ਸ਼ੋਅ (ਲਾਸਟ ਫ਼ਿਲਮ ਸ਼ੋਅ) ਦੀ ਔਸਕਰਜ਼ ਦੇ ਵੋਟਰਾਂ ਲਈ ਲੌਸ ਐਂਜਲਸ ‘ਚ ਰੱਖੀ ਵਿਸ਼ੇਸ਼ ਸਕਰੀਨਿੰਗ ਦੀ ਮੇਜ਼ਬਾਨੀ ਕੀਤੀ।
ਇਸ ਦੌਰਾਨ ਅਕੈਡਮੀ ਔਫ਼ ਮੋਸ਼ਨ ਪਿਕਚਰਜ਼ ਆਰਟਸ ਐਂਡ ਸਾਇੰਸਜ਼ ਦੇ ਮੈਂਬਰਾਂ ਵਾਸਤੇ ਰਾਤ ਦੇ ਭੋਜ ਦਾ ਵੀ ਪ੍ਰਬੰਧ ਕੀਤਾ ਗਿਆ ਸੀ। 95ਵੇਂ ਅਕੈਡਮੀ ਐਵਾਰਡਜ਼ ਲਈ ਸਰਬੋਤਮ ਕੌਮਾਂਤਰੀ ਫ਼ੀਚਰ ਫ਼ਿਲਮ ਦੀ ਸ਼੍ਰੇਣੀ ‘ਚ ਭਾਰਤ ਦੀ ਲਾਸਟ ਫ਼ਿਲਮ ਸ਼ੋਅ, ਕੋਰੀਆ ਦੀ ਡਿਸੀਯਨ ਟੂ ਲੀਵ, ਡੈਨਮਾਰਕ ਦੀ ਹੋਲੀ ਸਪਾਈਡਰ’ ਅਤੇ ਪਾਕਿਸਤਾਨ ਦੀ ਜੌਏਲੈਂਡ ਸਮੇਤ ਕੁੱਲ 15 ਫ਼ਿਲਮਾਂ ਨਾਮਜ਼ਦ ਹਨ। ਫ਼ਿਲਮ ਦੀ ਸਕਰੀਨਿੰਗ ਮੌਕੇ ਫ਼ਿਲਮ ਦਾ ਅਦਾਕਾਰ ਭਾਵਿਨ ਰਬਰੀ, ਨਿਰਦੇਸ਼ਕ ਪਾਨ ਨਾਲਿਨ ਅਤੇ ਨਿਰਮਾਤਾ ਧੀਰ ਮੋਮਾਇਆ ਸਮੇਤ ਅਕੈਡਮੀ ਮੈਂਬਰਜ਼ ਵੀ ਹਾਜ਼ਰ ਸਨ।
ਪ੍ਰਿਯੰਕਾ ਨੇ ਕਿਹਾ, ”ਮੈਂ ਸਮਝਦੀ ਹਾਂ ਕਿ ਸਾਡੀਆਂ ਫ਼ਿਲਮਾਂ ਲਈ ਇਹ ਬਹੁਤ ਚੰਗਾ ਸਮਾਂ ਹੈ। ਮੈਨੂੰ ਆਪਣੇ ਦੇਸ਼ ਅਤੇ ਸਿਨੇ ਜਗਤ ਦੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ‘ਚ ਬਹੁਤ ਖ਼ੁਸ਼ੀ ਮਹਿਸੂਸ ਹੁੰਦੀ ਹੈ। ਪਾਨ ਨਾਲਿਨ ਸਾਡੇ ਦੇਸ਼ ਦੇ ਸਭ ਤੋਂ ਮਸ਼ਹੂਰ ਫ਼ਿਲਮ ਨਿਰਮਾਤਾਵਾਂ ‘ਚੋਂ ਇੱਕ ਹਨ। ਉਨ੍ਹਾਂ ਵਲੋਂ ਬਣਾਈ ਫ਼ਿਲਮ ਐਂਗਰੀ ਇੰਡੀਅਨ ਗੌਡੈਸਿਜ਼ ਮੈਨੂੰ ਬਹੁਤ ਪਸੰਦ ਹੈ। ਇਹ ਫ਼ਿਲਮ ਦੇਖਦਿਆਂ ਹੀ ਮੈਂ ਉਨ੍ਹਾਂ ਦੀ ਪ੍ਰਸ਼ੰਸਕ ਬਣ ਗਈ ਸਾਂ। ਮੈਂ ਉਨ੍ਹਾਂ ਦੀ ਫ਼ਿਲਮ ਲਾਸਟ ਫ਼ਿਲਮ ਸ਼ੋਅ ਦੇਖਣ ਲਈ ਵੀ ਬਹੁਤ ਉਤਾਵਲੀ ਸੀ।”

ਰਮਾਤਾ ਧੀਰ ਮੋਮਾਇਆ ਸਮੇਤ ਅਕੈਡਮੀ ਮੈਂਬਰਜ਼ ਵੀ ਹਾਜ਼ਰ ਸਨ।