ਵਿਵਾਦਾਂ ਨਾਲ ਘਿਰੀ ਯਸ਼ ਰਾਜ ਫ਼ਿਲਮਜ਼ ਦੀ ਪਠਾਨ ਨਾਲ ਸੈਂਸਰ ਬੋਰਡ ਨੇ ਕਾਂਡ ਕਰ ਦਿੱਤਾ ਹੈ। ਸੈਂਸਰ ਬੋਰਡ ਔਫ਼ ਫ਼ਿਲਮ ਸਰਟੀਫ਼ਿਕੇਸ਼ਨ (CBFC) ਨੇ ਪਠਾਨ ਫ਼ਿਲਮ ਦੇ 10 ਸੀਨਜ਼ ਅਤੇ ਕੁਝ ਡਾਇਲੀਗਜ਼ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਸਾਰੇ ਬਦਲਾਅ ਪਠਾਨ ਦੇ ‘ਬੇਸ਼ਰਮ ਰੰਗ’ ਗੀਤ ਦੇ ਚਲਦਿਆਂ ਬਣੇ ਵਿਵਾਦ ਕਾਰਨ ਹੋਇਆ ਹੈ।
CBFC ਨੇ ਸ਼ਾਹਰੁਖ਼ ਖ਼ਾਨ ਦੀ ਪਠਾਨ ਦੇ ਸੀਨ ਕੱਟਣ ਅਤੇ ਡਾਇਲੌਗ ਬਦਲਣ ਦਾ ਹੁਕਮ ਓਦੋਂ ਸੁਣਾਇਆ ਹੈ ਜਦੋਂ ਫ਼ਿਲਮ ਨੂੰ ਰਿਲੀਜ਼ ਹੋਣ ‘ਚ ਸਿਰਫ਼ 20 ਦਿਨ ਬਾਕੀ ਰਹਿ ਗਏ ਹਨ। ਇਕ ਪਾਸੇ ਸ਼ਾਹਰੁਖ਼ ਖ਼ਾਨ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਕਰ ਰਿਹੈ, ਦੂਜੇ ਪਾਸੇ CBFC ਨੇ ਯਸ਼ ਰਾਜ ਫ਼ਿਲਮਜ਼ ਵਾਲਿਆਂ ਨੂੰ ਟੈਂਸ਼ਨ ਦੇ ਦਿੱਤੀ ਹੈ।
ਸੈਂਸਰ ਬੋਰਡ ਨੇ ਪਠਾਨ ‘ਚੋਂ ਕੀ-ਕੀ ਕੱਟਿਆ?
ਸੈਂਸਰ ਬੋਰਡ ਨੇ ਪਠਾਨ ਦੇ ਕੁਝ ਡਾਇਲੌਗਜ਼ ਨੂੰ ਬਦਲਣ ਲਈ ਕਿਹਾ ਹੈ ਜੋ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੇ ਸਨ। ਲੰਗੜੇ ਲੂਲੇ, ਰਾਅ, PM, PMO, ਮਿਸਿਜ਼ ਭਾਰਤਮਾਤਾ, ਅਸ਼ੋਕ ਚੱਕਰ, ਸਾਬਕਾ KBG, ਸਕੌਚ ਅਤੇ ਬਲੈਕ ਪ੍ਰਿਜ਼ਨ ਰੂਸ ਵਰਗੇ ਸ਼ਬਦ ਹਟਾਉਣ ਲਈ ਕਿਹਾ ਗਿਆ ਹੈ।
ਬੇਸ਼ਰਮ ਰੰਗ ਦੇ ਸੀਨਜ਼ ਵੀ ਜਾਣਗੇ ਕੱਟੇ
ਸੈਂਸਰ ਬੋਰਡ ਦੇ ਮੈਂਬਰਾਂ ਨੂੰ ਵੀ ਬੇਸ਼ਰਮ ਰੰਗ ਗੀਤ ਦੇ ਸੀਨ ਤੋਂ ਦਿੱਕਤ ਹੋਈ ਹੈ। ਇਸ ਗੀਤ ‘ਚ ਦੀਪਿਕਾ ਦੇ ਸਾਈਡ ਪੋਜ਼ ਨੂੰ ਹਟਾ ਦਿੱਤਾ ਜਾਵੇਗਾ। ਉਥੇ ਹੀ ਬਹੁਤ ਹੀ ਤੰਗ ਕੀਆ ਵਾਲੇ ਸੀਨ ਨੂੰ ਵੀ ਕੱਟਿਆ ਜਾਵੇਗਾ, ਪਰ ਭਗਵੇ ਰੰਗ ਦੀ ਬਿਕੀਨੀ ਵਾਲੇ ਸੀਨ ਨੂੰ ਵੀ ਕੱਟਿਆ ਗਿਆ ਹੈ ਜਾਂ ਫ਼ਿਰ ਨਹੀਂ, ਇਹ ਅਜੇ ਸਪੱਸ਼ਟ ਨਹੀਂ ਹੋਇਆ।
ਸੈਂਸਰ ਬੋਰਡ ਨੇ ਪਠਾਨ ਨੂੰ UA ਰੇਟਿੰਗ ਦਿੱਤੀ ਹੈ, ਪਰ ਕਈ ਤਸਵੀਰਾਂ ਨੂੰ ਸੈਂਸਰ ਕਰ ਦਿੱਤਾ ਗਿਆ ਹੈ। ਫ਼ਿਲਮ ਦੀ ਸਮਾਂ ਹੱਦ ਨੂੰ ਘਟਾ ਕੇ 146 ਮਿੰਟ ਕਰ ਦਿੱਤਾ ਗਿਆ ਹੈ।