ਧੋਨੀ-ਕੋਹਲੀ ਦੀਆਂ ਧੀਆਂ ਬਾਰੇ ਭੱਦੀ ਟਿੱਪਣੀ ਤੋਂ ਭੜਕੀ ਸਵਾਤੀ ਮਾਲੀਵਾਲ, ਦਿੱਲੀ ਪੁਲਸ ਨੂੰ ਨੋਟਿਸ ਜਾਰੀ

ਨਵੀਂ ਦਿੱਲੀ- ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਬੁੱਧਵਾਰ ਨੂੰ ਪੁਲਸ ਨੂੰ ਕ੍ਰਿਕਟਰ ਐੱਮ.ਐੱਸ. ਧੋਨੀ ਅਤੇ ਵਿਰਾਟ ਕੋਹਲੀ ਦੀਆਂ ਧੀਆਂ ਖ਼ਿਲਾਫ਼ ਸੋਸ਼ਲ ਮੀਡੀਆ ‘ਤੇ ਕੀਤੀਆਂ ਭੱਦੀਆਂ ਟਿੱਪਣੀਆਂ ਸਬੰਧੀ ਐੱਫ.ਆਈ.ਆਰ. ਦਰਜ ਕਰਨ ਨੋਟਿਸ ਜਾਰੀ ਕੀਤਾ ਹੈ।
ਮਾਲੀਵਾਲ ਨੇ ਟਵੀਟ ਕੀਤਾ, “ਕੁਝ ਅਕਾਊਂਟ ਟਵਿੱਟਰ ‘ਤੇ ਦੇਸ਼ ਦੇ ਦੋ ਵੱਡੇ ਖਿਡਾਰੀਆਂ ਵਿਰਾਟ ਕੋਹਲੀ ਅਤੇ ਧੋਨੀ ਦੀਆਂ ਧੀਆਂ ਦੀਆਂ ਤਸਵੀਰਾਂ ਪੋਸਟ ਕਰਕੇ ਭੱਦੀਆਂ ਟਿੱਪਣੀਆਂ ਕਰ ਰਹੇ ਹਨ। 2 ਸਾਲ ਅਤੇ 7 ਸਾਲ ਦੀ ਬੱਚੀ ਬਾਰੇ ਇਹੋ ਜਿਹੀਆਂ ਘਟੀਆ ਗੱਲਾਂ? ਜੇਕਰ ਤੁਸੀਂ ਕਿਸੇ ਖਿਡਾਰੀ ਨੂੰ ਪਸੰਦ ਨਹੀਂ ਕਰਦੇ, ਤਾਂ ਕੀ ਤੁਸੀਂ ਉਸ ਦੀ ਧੀ ਨੂੰ ਗਾਲਾਂ ਕੱਢੋਗੇ? ਪੁਲਸ ਨੂੰ ਐੱਫ.ਆਈ.ਆਰ. ਦਰਜ ਕਰਨ ਲਈ ਨੋਟਿਸ ਜਾਰੀ ਕਰ ਰਹੇ ਹਾਂ।” ਮਾਲੀਵਾਲ ਨੇ ਕੁਝ ਟਿੱਪਣੀਆਂ ਦੇ ਧੁੰਦਲੇ ਸਕ੍ਰੀਨਸ਼ਾਟ ਵੀ ਪੋਸਟ ਕੀਤੇ।