ਕੋਝੀਕੋਡ- ਕੇਰਲ ਦੇ ਕੋਝੀਕੋਡ ਜ਼ਿਲ੍ਹੇ ਦੇ ਇਕ ਸਰਕਾਰੀ ਪੋਲਟਰੀ ਫ਼ਾਰਮ ਵਿਚ ਬਰਡ ਫਲੂ ਫੈਲਣ ਕਰ ਕੇ 1800 ਮੁਰਗੀਆਂ ਦੀ ਮੌਤ ਹੋ ਗਈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਬਰਡ ਦੇ ਵਾਇਰਸ ਐੱਚ5ਐੱਨ1 ਰੂਪ ਦੀ ਮੌਜੂਦਗੀ ਪੋਲਟਰੀ ਫ਼ਾਰਮ ਦੀਆਂ ਮੁਰਗੀਆਂ ਵਿਚ ਪਾਇਆ ਗਿਆ, ਜਿਸ ਦਾ ਸੰਚਾਲਨ ਜ਼ਿਲ੍ਹਾ ਪੰਚਾਇਤ ਕਰਦੀ ਹੈ।
ਅਧਿਕਾਰੀ ਨੇ ਦੱਸਿਆ ਕਿ ਕੇਰਲ ਦੇ ਪਸ਼ੂ ਪਾਲਣ ਮੰਤਰੀ ਜੇ. ਚਿੰਚੂ ਰਾਨੀ ਨੇ ਇਸ ਸਬੰਧ ਵਿਚ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰੋਟੋਕਾਲ ਮੁਤਾਬਕ ਰੋਕਥਾਮ ਦੇ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਰਕਾਰ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਸ਼ੁਰੂਆਤੀ ਜਾਂਚ ਵਿਚ ਬਰਡ ਫਲੂ ਫੈਲਣ ਦੇ ਸੰਕੇਤ ਹਨ।
ਨਮੂਨਿਆਂ ਨੂੰ ਸਟੀਕ ਜਾਂਚ ਜ਼ਰੀਏ ਮੱਧ ਪ੍ਰਦੇਸ਼ ਦੇ ਭੋਪਾਲ ਸਥਿਤ ਪ੍ਰਯੋਗਸ਼ਾਲਾ ਵਿਚ ਭੇਜਿਆ ਗਿਆ ਹੈ। ਪੋਲਟਰੀ ਫ਼ਾਰਮ ਵਿਚ 5000 ਤੋਂ ਵਧ ਮੁਰਗੀਆਂ ਸਨ ਅਤੇ ਉਨ੍ਹਾਂ ‘ਚੋਂ ਹੁਣ ਤੱਕ ਵਾਇਰਸ ਦੇ ਚੱਲਦੇ 1800 ਮੁਰਗੀਆਂ ਦੀ ਮੌਤ ਹੋ ਚੁੱਕੀ ਹੈ। ਬਿਆਨ ਮੁਤਾਬਕ ਜ਼ਿਲ੍ਹਾ ਅਧਿਕਾਰੀਆਂ ਦੇ ਧਿਆਨ ਵਿਚ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਤਾਲਮੇਲ ਨਾਲ ਮੁਰਗੀਆਂ ਨੂੰ ਮਾਰਿਆ ਜਾਵੇਗਾ ਅਤੇ ਬੀਮਾਰੀ ਦੀ ਰੋਕਥਾਮ ਲਈ ਹੋਰ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।