ਨਵੇਂ ਸਾਲ ਦੀ ਸ਼ੁਰੂਆਤ ‘ਤੇ ਦਿੱਲੀ-ਹਰਿਆਣਾ ‘ਚ ਲੱਗੇ ਭੂਚਾਲ ਦੇ ਝਟਕੇ

ਨਵੀਂ ਦਿੱਲੀ: ਇਕ ਪਾਸੇ ਜਿੱਥੇ ਸਾਰੀ ਦੁਨੀਆ ਨਵੇਂ ਸਾਲ ਦੇ ਜਸ਼ਨ ਮਨਾ ਰਹੀ ਹੈ ਉੱਥੇ ਹੀ ਰਾਜਧਾਨੀ ਦਿੱਲੀ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਇਹ ਝਟਕੇ ਨਵੀਂ ਦਿੱਲੀ, ਗੁਰੂਗ੍ਰਾਮ, ਫਰੀਦਾਬਾਦ ਤੇ ਨਾਲ ਲਗਦੇ ਇਲਾਕਿਆਂ ਵਿਚ ਮਹਿਸੂਸ ਕੀਤੇ ਗਏ ਹਨ। ਫਿਲਹਾਲ ਇਸ ਨਾਲ ਕਿਸੇ ਕਿਸਮ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ।
ਹਰਿਆਣਾ ‘ਚ ਧਰਤੀ ਦੇ 5 ਕਿੱਲੋਮਟਰ ਹੇਠਾਂ ਸੀ ਐਪਿਕ ਸੈਂਟਰ
ਹਰਿਆਣਾ ਵਿਚ ਰਾਤ 1.19 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੁੱਢਲੀ ਜਾਣਕਾਰੀ ਮੁਤਾਬਕ ਝੱਜਰ ਦਾ ਬੇਰੀ ਭੂਚਾਲ ਦਾ ਕੇਂਦਰ ਰਿਹਾ। ਰਿਕਰਟ ਪੈਮਾਨੇ ‘ਤੇ ਇਸ ਦੀ ਤੀਬਰਤਾ 3.8 ਰਹੀ। ਹਰਿਆਣਾ ‘ਚ ਭੂਚਾਲ ਦਾ ਐਪਿਕ ਸੈਂਟਰ ਜ਼ਮੀਨ ਤੋਂ ਮਹਿਜ਼ 5 ਕਿੱਲੋਮੀਟਰ ਹੇਠਾਂ ਸੀ, ਜਿਸ ਕਾਰਨ ਕਾਫੀ ਲੋਕਾਂ ਨੂੰ ਇਹ ਭੂਚਾਲ ਮਹਿਸੂਸ ਹੋਇਆ। ਰੋਹਤਕ-ਝੱਜਰ ਤੋਂ ਗੁਜ਼ਰ ਰਹੀ ਮਹਿੰਦਰਗੜ੍ਹ ਦੇਹਰਾਦੂਨ ਫਾੱਲਟ ਲਾਈਨ ਨੇੜੇ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ ਜਿਨ੍ਹਾਂ ‘ਤੇ ਕੌਮੀ ਭੂਚਾਲ ਵਿਗਿਆਨ ਕੇਂਦਰ ਦੀ ਵੀ ਸਿੱਧੀ ਨਜ਼ਰ ਹੈ।