ਸੰਤ ਬਲਬੀਲ ਸਿੰਘ ਸੀਚੇਵਾਲ ਨੇ ਪਾਰਲੀਮੈਂਟ ‘ਚ ਚੁੱਕਿਆਂ ਪਾਣੀਆਂ ਦਾ ਮੁੱਦਾ, ਆਖੀਆਂ ਵੱਡੀਆਂ ਗੱਲਾਂ

ਨਵੀਂ ਦਿੱਲੀ- ਸੰਤ ਬਲਬੀਲ ਸਿੰਘ ਸੀਚੇਵਾਲ ਨੇ ਪਾਰਲੀਮੈਂਟ ‘ਚ ਪਾਣੀ ਦੇ ਮੁੱਦੇ ਨੂੰ ਲੈ ਕੇ ਵੱਡੀਆਂ-ਵੱਡੀਆਂ ਗੱਲਾਂ ਆਖੀਆਂ। ਉਨ੍ਹਾਂ ਕਿਹਾ ਕਿ ਪਾਣੀ ਮੁੱਕ ਰਿਹੈ… ਪਾਣੀ ਸੁੱਕ ਰਿਹੈ। ਪੰਜਾਬ ਦੀ ਧਰਤੀ ਪੰਜਾਂ ਦਰਿਆਵਾਂ ਦੀ ਧਰਤੀ ਬੇਆਬ ਹੋ ਰਹੀ ਹੈ ਜਿਥੇ ਤੱਕ ਪਾਣੀ ਦੇ ਹਾਲਤ 19 ਦੀ ਰਿਪੋਰਟ ਮੁਤਾਬਕ ਤਾਮਿਲਨਾਡੂ ‘ਚ 50 ਬੋਗੀਆਂ ਦੀ ਟਰੇਨ ਵੀ ਪਾਣੀ ਨੂੰ ਸਪਲਾਈ ਲਈ ਚੱਲੀ ਸੀ। ਇਸੇ ਤਰ੍ਹਾਂ 21 ਸੂਬਿਆਂ ‘ਚ 10 ਕਰੋੜ ਲੋਕ ਪੀਣ ਵਾਲੇ ਪਾਣੀ ਦੇ ਸੰਕਟ ਨਾਲ ਜੂਝ ਰਹੇ ਹਨ।
ਨੀਤੀ ਆਯੋਗ ਦੇ ਸਾਲ 18-19 ਦੀ ਰਿਪੋਰਟ ਮੁਤਾਬਕ ਹਰ ਸਾਲ 2 ਲੱਖ ਲੋਕ ਪੀਣ ਵਾਲਾ ਸਾਫ਼ ਪਾਣੀ ਨਾ ਮਿਲਣ ਕਾਰਨ ਮੌਤ ਦਾ ਸ਼ਿਕਾਰ ਹੋ ਰਹੇ ਹਨ। ਨੀਤੀ ਆਯੋਗ ਦੀ 2020 ਦੀ ਰਿਪੋਰਟ ਮੁਤਾਬਕ 2030 ਤੱਕ ਕੁੱਲ ਆਬਾਦੀ ਦਾ 40 ਫੀਸਦੀ ਹਿੱਸਾ ਪੀਣ ਵਾਲੇ ਪਾਣੀ ਤੋਂ ਵਾਂਝਾ ਹੋ ਜਾਵੇਗਾ। ਸੈਂਟਰ ਗਰਾਊਂਡ ਵਾਟਰ ਬੋਰਡ ਨੇ ਪੰਜ ਸਾਲ ਪਹਿਲਾਂ ਜੋ ਰਿਪੋਰਟ ਦਿੱਤੀ ਸੀ ਪੰਜਾਬ ‘ਚ 2039 ਤੱਕ ਧਰਤੀ ਹੇਠਲਾਂ ਪਾਣੀ 300 ਮੀਟਰ ਭਾਵ 1000 ਫੁੱਟ ਹੇਠਾਂ ਚਲਾ ਜਾਵੇਗਾ, ਜਿਸ ‘ਚ ਭਾਰੀਆਂ ਧਾਤਾਂ ਦਾ ਖਤਰਾ, ਖੇਤੀ ਤਾਂ ਦੂਰ ਦੀ ਗੱਲ ਹੈ 1000 ਫੁੱਟ ਤੋਂ ਪਾਣੀ ਕੱਢ ਕੇ ਕਿਵੇਂ ਖੇਤੀ ਕੀਤੀ ਜਾਵੇਗੀ ਇਹ ਸੋਚਣ ਦੀ ਲੋੜ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਜਿਸ ਅਨੁਸਾਰ ਪਾਣੀ ਮੁੱਕ ਰਿਹੈ ਪਾਣੀ ਸੁੱਕ ਰਿਹੈ ਪੰਜਾਬ ਦੇ ‘ਚ 80 ਫੀਸਦੀ ਖੇਤੀ ਹੈ ਜੋ ਉਹ ਧਰਤੀ ਹੇਠੋਂ ਪਾਣੀ ਨੂੰ ਮੋਟਰ ਨਾਲ ਕੱਢ ਕੇ ਕੀਤੀ ਜਾਂਦੀ ਹੈ। ਨੀਤੀ ਆਯੋਗ ਦੀ ਰਿਪੋਰਟ ਮੁਤਾਬਕ ਪੰਜਾਬ ਦੇ 133 ਬਲਾਕਾਂ ‘ਚੋਂ 109 ਬਲਾਕ ਡਾਰਕ ਜੋਨ ‘ਚ ਆ ਗਏ ਭਾਵ ਉਥੇ ਪਾਣੀ ਜੋ ਹੈ ਪਹੁੰਚ ਤੋਂ ਬਾਹਰ ਹੋ ਗਿਆ ਹੈ। ਅਸੀਂ ਆਪ ਜੀ ਦੇ ਧਿਆਨ ‘ਚ ਲਿਆਉਣਾ ਚਾਹੁੰਦੇ ਹਾਂ ਕਿ ਸਾਡੇ ਵੱਡੇ-ਵੱਡੇਰਿਆਂ ਨੇ ਪਾਣੀ ਦੇ ਭੰਡਾਰ ਸੰਭਾਲ ਦੇ ਰੱਖੇ ਅੱਜ ਪਾਣੀ ਮੁੱਕ ਰਿਹੈ ਪਾਣੀ ਸੁੱਕ ਰਿਹੈ, ਅਸੀਂ ਬੇਨਤੀ ਕਰਾਂਗੇ ਕਿ ਪਾਣੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਦੀ ਕਿਸਾਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਸਾਡਾ ਪੰਜਾਬ ਹੱਸਦਾ ਵੱਸਦਾ ਰਹਿ ਸਕੇ।