ਨਿੰਦਰ ਘੁਗਿਆਣਵੀ
ਚੰਡੀਗੜ੍ਹ: ਅਖਿਲ ਭਾਰਤੀ ਸਾਰਸਵਤ ਪਰਿਸ਼ਦ (ਵਾਰਾਨਸੀ) ਵਲੋਂ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ ਨੇ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ। ਇਸ ਸਮਾਰੋਹ ਵਿਚ ਸੰਘ ਦੇ ਅਖਿਲ ਭਾਰਤੀ ਵੈਦਿਕ ਪ੍ਰਮੁੱਖ ਰਾਸ਼ਟਰ ਰਿਸ਼ੀ ਸਵਾਂਤ ਰੰਜਨ ਮੁਖ ਮਹਿਮਾਨ ਦੇ ਤੌਰ ‘ਤੇ ਪਧਾਰੇ। ਇਸ ਮੋਕੇ ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਵਿਖੇ ਸਥਾਪਿਤ ਪ੍ਰੋਫ਼ੈਸਰ ਦੀਨ ਦਿਆਲ ਉਪਾਧਿਆਏ ਚੇਅਰ ਦੇ ਪ੍ਰੋਫ਼ੈਸਰ ਤੇ ਉਘੇ ਵਿਦਵਾਨ ਪ੍ਰੋਫ਼ੈਸਰ ਅਰੁਣ ਕੁਮਾਰ ਨੂੰ ਸਿਖਿਆ,ਖੋਜ ਤੇ ਭਾਸ਼ਾ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਆ ਗਿਆ।
ਇਸ ਸਮਾਰੋਹ ਵਿਚ ਦੇਸ਼ ਭਰ ਚੋਂ ਆਈਆਂ 21 ਸ਼ਖਸ਼ੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਦੀ ਪ੍ਰੋਫ਼ੈਸਰ ਅਰੁਣ ਕੁਮਾਰ ਜੀ ਨੂੰ ਸਾਹਿਤ, ਭਾਸ਼ਾ ਅਤੇ ਕਲਾ ਜਗਤ ਦੀਆਂ ਉਘੀਆਂ ਹਸਤੀਆਂ ਨੇ ਵਧਾਈ ਦਿੱਤੀ।