ਫ਼ਿਲਮ ਅਦਾਕਾਰ ਮਨੋਜ ਬਾਜਪਾਈ ਨੇ ਅਦਾਲਤੀ ਕਾਰਵਾਈ ‘ਤੇ ਆਧਾਰਿਤ ਆਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਵਿਨੋਦ ਭਾਨੂਸ਼ਲੀ ਦੇ ਭਾਨੂਸ਼ਲੀ ਸਟੂਡੀਓਜ਼ ਲਿਮਿਟਡ, ਸੁਪਮ ਐੱਸ.ਵਰਮਾ ਅਤੇ ਜ਼ੀ ਸਟੂਡੀਓਜ਼ ਵਲੋਂ ਰਲ ਕੇ ਫ਼ਿਲਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ। 53 ਸਾਲਾ ਅਦਾਕਾਰ ਨੇ ਫ਼ਿਲਮ ਦੇ ਸੈੱਟ ਤੋਂ ਆਖਰੀ ਦਿਨ ਦੀ ਵੀਡੀਓ ਇਨਸਟਾਗ੍ਰੈਮ ‘ਤੇ ਸਾਂਝੀ ਕੀਤੀ ਹੈ। ਉਸ ਨੇ ਲਿਖਿਆ, “ਫ਼ਿਲਮ ਦੀ ਸ਼ੂਟਿੰਗ ਮੁਕੰਮਲ।”
ਅਪੂਰਵ ਸਿੰਘ ਕਾਰਕੀ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫ਼ਿਲਮ ਹੈ। ਇਸ ਤੋਂ ਪਹਿਲਾਂ ਉਹ ਐਸਪੀਰੈਂਟਸ, ਸਾਸ ਬਹੂ ਆਚਾਰ ਪ੍ਰਾਈਵੇਟ ਲਿਮਿਟਡ ਅਤੇ ਫ਼ਲੇਮਜ਼ ਜਿਹੇ ਲੜੀਵਾਰਾਂ ਦਾ ਨਿਰਦੇਸ਼ਨ ਕਰ ਚੁੱਕਾ ਹੈ। ਇਹ ਫ਼ਿਲਮ ਕਮਲੇਸ਼ ਭਾਨੂਸ਼ਲੀ, ਆਸਿਫ਼ ਸ਼ੇਖ਼ ਅਤੇ ਵਿਸ਼ਾਲ ਗੁਰਨਾਨੀ ਵਲੋਂ ਪੇਸ਼ ਕੀਤੀ ਜਾ ਰਹੀ ਹੈ ਅਤੇ ਜੂਹੀ ਪਾਰਿਖ ਮਹਿਤਾ ਫ਼ਿਲਮ ਦੀ ਸਹਿ-ਨਿਰਮਾਤਾ ਹੈ।