ਚਾਰ ਸਾਲ ਬਾਅਦ Qala ‘ਚ ਨਜ਼ਰ ਆਈ ਅਨੁਸ਼ਕਾ

ਫ਼ਿਲਮ Qala 1 ਦਸੰਬਰ ਨੂੰ OTT ‘ਤੇ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੇ ਮਰਹੂਮ ਅਦਾਕਾਰ ਇਰਫ਼ਾਨ ਖ਼ਾਨ ਦੇ ਵੱਡੇ ਪੁੱਤਰ ਬਾਬਿਲ ਦੇ ਬੌਲੀਵੁਡ ਡੈਬਿਊ ਦੀ ਨਿਸ਼ਾਨਦੇਹੀ ਕੀਤੀ। ਇਸ ਫ਼ਿਲਮ ਦੀ ਸੋਸ਼ਲ ਮੀਡੀਆ ‘ਤੇ ਕਾਫ਼ੀ ਤਾਰੀਫ਼ ਹੋ ਰਹੀ ਹੈ। ਫ਼ਿਲਮ ਦੇ ਨਾਲ-ਨਾਲ ਬਾਬਿਲ ਵੀ ਸੁਰਖੀਆਂ ਬਟੋਰ ਰਿਹਾ ਹੈ। ਅਜਿਹੇ ‘ਚ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਕਲਾ ‘ਚ ਦੇਖ ਕੇ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ।
ਫ਼ਿਲਮ ਕਲਾ ਨਾਲ ਅਨੁਸ਼ਕਾ ਸ਼ਰਮਾ ਨੇ ਕੀਤੀ ਵਾਪਸੀ
ਇਸ ਫ਼ਿਲਮ ‘ਚ ਅਦਾਕਾਰਾ ਅਨੁਸ਼ਕਾ ਸ਼ਰਮਾ ਲਗਪਗ ਚਾਰ ਸਾਲ ਬਾਅਦ ਪਰਦੇ ‘ਤੇ ਵਾਪਸੀ ਕੀਤੀ ਹੈ। ਇਸ ਫ਼ਿਲਮ ‘ਚ ਅਨੁਸ਼ਕਾ ਕੇਵਲ ਇੱਕ ਕੈਮਿਓ (ਛੋਟੇ) ਰੋਲ ‘ਚ ਨਜ਼ਰ ਆਈ ਹੈ। ਅਸਲ ‘ਚ ਫ਼ਿਲਮ ‘ਚ (Ghode Pe Sawaar) ਨਾਂ ਦਾ ਇੱਕ ਗੀਤ ਹੈ ਜਿਸ ‘ਚ ਅਨੁਸ਼ਕਾ ਦਾ ਰੈਟਰੋ ਲੁੱਕ ਨਜ਼ਰ ਆ ਰਿਹਾ ਹੈ। ਬਲੈਕ ਐਂਡ ਵ੍ਹਾਈਟ ਫ਼ਿਲਮ ‘ਚ ਅਨੁਸ਼ਕਾ ਚੰਦਰਮਾ ‘ਤੇ ਬੈਠੀ ਇਸ ਗੀਤ ਨੂੰ ਗਾਉਂਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੀ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲੋਕ ਇਸ ਨੂੰ ਇੱਕ ਧਮਾਕੇਦਾਰ ਸਰਪ੍ਰਾਈਜ਼ ਦੱਸ ਰਹੇ ਹਨ।
ਫ਼ੈਨਜ਼ ਸੋਸ਼ਲ ਮੀਡੀਆ ‘ਤੇ ਗੀਤ ਦੇ ਕਲਿੱਪ ਸ਼ੇਅਰ ਕਰ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ, “ਅਨੁਸ਼ਕਾ ਸ਼ਰਮਾ ਸੁੰਦਰਤਾ ਅਤੇ ਪ੍ਰਤਿਭਾ ਦਾ ਇੱਕ ਸੁਮੇਲ ਹੈ। ਇਸ ਔਰਤ ਦੀ ਸਕ੍ਰੀਨ ਮੌਜੂਦਗੀ ਬਹੁਤ ਵਧੀਆ ਹੈ। ਭਾਰਤੀ ਸਿਨੇਮਾ ਦਾ ਇੱਕ ਰਤਨ, ਉਸ ਦੇ ਵਾਪਿਸ ਆਉਣ ਦੀ ਉਡੀਕ ਕਰ ਰਿਹਾ ਹਨ ਉਸ ਦੇ ਚਾਹੁਣ ਵਾਲੇ। ਜਦੋਂ ਕਿ ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ- ਅਨੁਸ਼ਕਾ ਸ਼ਰਮਾ ਨੂੰ ਚਾਰ ਸਾਲ ਬਾਅਦ ਪਰਦੇ ‘ਤੇ ਵਾਪਿਸ ਦੇਖਣਾ ਬਹੁਤ ਵਧੀਆ ਲੱਗ ਰਿਹਾ ਹੈ।
ਫ਼ਿਲਮ ਕਲਾ ਦੀ ਕਹਾਣੀ
ਇਸ ਫ਼ਿਲਮ ‘ਚ ਤ੍ਰਿਪਤੀ ਡਿਮਰੀ, ਸਵਾਸਤਿਕਾ ਮੁਖਰਜੀ, ਬਾਬਿਲ ਖ਼ਾਨ, ਅਮਿਤ ਸਿਆਲ, ਸਮੀਰ ਕੋਚਰ, ਗਿਰਿਜਾ ਓਕ, ਵਰੁਣ ਗਰੋਵਰ, ਸਵਾਨੰਦ ਕਿਰਕਿਰੇ ਅਤੇ ਅਨੁਸ਼ਕਾ ਸ਼ਰਮਾ ਵਰਗੇ ਸਿਤਾਰੇ ਅਹਿਮ ਭੂਮਿਕਾਵਾਂ ‘ਚ ਨਜ਼ਰ ਆ ਰਹੇ ਹਨ।
ਕਲਾ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਹਿੰਦੀ ਸਿਨੇਮਾ ‘ਚ ਆਪਣੀ ਜਗ੍ਹਾ ਬਣਾਈ ਰੱਖਣ ਲਈ ਸੰਘਰਸ਼ ਕਰ ਰਹੇ ਸਿਤਾਰੇ ਦੀ ਕਹਾਣੀ ਹੈ। ਫ਼ਿਲਮ ਇੱਕ ਅਜਿਹੀ ਕੁੜੀ ਦੀ ਕਹਾਣੀ ਬਿਆਨ ਕਰਦੀ ਹੈ ਜਿਸ ਨੂੰ ਉਸ ਦੀ ਮਾਂ ਨੇ ਇੱਕ ਬਹੁਤ ਹੀ ਸੁਆਰਥੀ ਇਰਾਦੇ ਨਾਲ ਕਲਾ ਦੇ ਖੇਤਰ ‘ਚ ਧੱਕ ਦਿੱਤਾ।