MCD ਮਹਾਸੰਗ੍ਰਾਮ: ਪ੍ਰਦੂਸ਼ਣ, ਕੂੜਾ, ਮਹਾਮਾਰੀ ਮੁਕਤ ਦੇ ਨਾਲ ਜ਼ੀਰੋ-ਲੈਂਡਫਿਲ ਦਿੱਲੀ ਬਣਾਏਗੀ ਕਾਂਗਰਸ

ਨਵੀਂ ਦਿੱਲੀ- ਕਾਂਗਰਸ ਪ੍ਰਦੂਸ਼ਣ, ਕੂੜਾ, ਮਹਾਮਾਰੀ ਮੁਕਤ ਬਣਾਉਣ ਦੇ ਨਾਲ ਹੀ ਜ਼ੀਰੋ ਲੈਂਡਫਿਲ ਵਾਲੀ ਦਿੱਲੀ ਬਣਾਏਗੀ। ਸੂਬਾ ਹੈੱਡਕੁਆਰਟਰ ’ਚ ਜਾਰੀ ਕੀਤੇ ਮੈਨੀਫੈਸਟੋ ’ਚ ਕਾਂਗਰਸ ਦੇ ਸੂਬਾ ਪ੍ਰਧਾਨ ਅਨਿਲ ਚੌਧਰੀ ਨੇ ਵਿਸ਼ਵ ਪੱਧਰੀ ਸਿੱਖਿਆ, ਸਿਹਤ, ਪਾਰਕਿੰਗ, ਸਮਾਜਿਕ ਸੁਰੱਖਿਆ, ਸ਼ਹਿਰੀ ਗਰੀਬਾਂ ਦੀ ਸੁਰੱਖਿਆ, ਭਾਗੀਦਾਰੀ, ਨੌਜਵਾਨਾਂ ਦੇ ਰੋਜ਼ਗਾਰ, ਵਪਾਰੀਆਂ ਅਤੇ ਪ੍ਰਵਾਸੀਆਂ ਤੇ ਆਸਥਾ ਦੇ ਸ਼ਹਿਰ ਵਾਲੀ ਦਿੱਲੀ ਬਣਾਉਣ ਦਾ ਵਾਅਦਾ ਕੀਤਾ।
‘ਮੇਰੀ ਚਮਕਦੀ ਦਿੱਲੀ-ਸ਼ੀਲਾ ਦੀਕਸ਼ਿਤ ਵਾਲੀ ਦਿੱਲੀ’ ਦਾ ਨਾਅਰਾ ਦਿੰਦੇ ਹੋਏ ਸੂਬਾ ਪ੍ਰਧਾਨ ਨੇ ਕਿਹਾ ਕਿ ਦਿੱਲੀ ਦੇ ਆਵਾਜ਼, ਹਵਾ ਅਤੇ ਪਾਣੀ ਪ੍ਰਦੂਸ਼ਣ ਦੇ ਨਾਲ ਜੋ ਸਿਆਸੀ ਪ੍ਰਦੂਸ਼ਣ ਹੈ, ਉਸ ਨੂੰ ਲੋਕ 4 ਦਸੰਬਰ ਨੂੰ ਸਾਫ਼ ਕਰ ਦੇਣਗੇ, ਉਥੇ ਹੀ ਕਾਂਗਰਸ ਪਿਛਲਾ ਹਾਊਸ ਟੈਕਸ ਮੁਆਫ਼ ਅਗਲੇ ਹਾਫ ’ਚ ਕਰੇਗੀ। ਪਿੰਡਾਂ ਅਤੇ ਛੋਟੇ ਫਲੈਟਾਂ ਦਾ ਪੂਰਾ ਟੈਕਸ ਮੁਆਫ਼ ਕੀਤਾ ਜਾਵੇਗਾ। ਹਰ ਗਰੀਬ ਦੇ ਘਰ ਮੁਫਤ ਆਰ. ਓ. ਦਿੱਤਾ ਜਾਵੇਗਾ। ਅਸੀਂ ਬਿਹਤਰ ਪ੍ਰਾਇਮਰੀ ਸਿੱਖਿਆ ਦੇਵਾਂਗੇ, ਹਰ ਵਿਦਿਆਰਥੀ ਨੂੰ ਟੈਬਲੇਟ ਦੇਵਾਂਗੇ। ਗਾਜ਼ੀਪੁਰ, ਭਲਸਵਾ, ਓਖਲਾ ’ਚ ਕੂੜੇ ਦੇ ਪਹਾੜਾਂ ਨੂੰ 18 ਮਹੀਨਿਆਂ ’ਚ ਖਤਮ ਕਰਾਂਗੇ ਅਤੇ ਸ਼ਰਾਬ ਲਾਇਸੈਂਸ ਜਨਤਾ ਦੀ ਸਲਾਹ ਨਾਲ ਮਿਲੇ ਇਹ ਯਕੀਨੀ ਕਰਾਂਗੇ।