ਕਾਂਗਰਸ ਕੋਲ ਵਿਰੋਧੀ ਧਿਰ ਦਾ ਨੇਤਾ ਬਣਾਉਣ ਲਈ ਵੀ ਮੈਂਬਰ ਪੂਰੇ ਨਹੀਂ : ਅਨੁਰਾਗ

ਸ਼ਿਮਲਾ – ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਖੇਡ ਤੇ ਯੁਵਾ ਪ੍ਰੋਗਰਾਮ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਅੱਜ ਦੇਸ਼ ਭਰ ’ਚ ਭਾਜਪਾ ਭਰੋਸੇ ਦਾ ਦੂਜਾ ਨਾਂ ਬਣ ਚੁੱਕੀ ਹੈ, ਜਿਸ ’ਤੇ ਲੋਕਾਂ ਦਾ ਅਟੁੱਟ ਵਿਸ਼ਵਾਸ ਹੈ। ਉਨ੍ਹਾਂ ਦੋਸ਼ ਲਾਇਆ ਕਿ ਦਹਾਕਿਆਂ ਤੱਕ ਰਾਜ ਕਰਨ ਵਾਲੀ ਕਾਂਗਰਸ ਕੋਲ ਵਿਰੋਧੀ ਧਿਰ ਦਾ ਨੇਤਾ ਬਣਾਉਣ ਲਈ ਵੀ ਲੋੜੀਂਦੇ ਮੈਂਬਰ ਪੂਰੇ ਨਹੀਂ ਹਨ ਅਤੇ ਇਹ ਹੀ ਹਾਲ ਪਾਰਟੀ ਦਾ ਗੁਜਰਾਤ ’ਚ ਹੋਣ ਵਾਲਾ ਹੈ।
ਇਹ ਗੱਲ ਉਨ੍ਹਾਂ ਐਤਵਾਰ ਨੂੰ ਅਹਿਮਦਾਬਾਦ ’ਚ ਇਕ ਪ੍ਰੈੱਸ ਕਾਨਫਰੰਸ ਅਤੇ ਉਸ ਤੋਂ ਬਾਅਦ ਫਿਰ ਭੁਜ ’ਚ ਯੁਵਾ ਵਿਸ਼ਵਾਸ ਯੁਵਾ ਸੰਮੇਲਨ ਦੇ ਤਹਿਤ 2 ਪ੍ਰੋਗਰਾਮਾਂ ਦੌਰਾਨ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਆਖੀ। ਠਾਕੁਰ ਨੇ ਕਿਹਾ ਕਿ ਪਿਛਲੇ 2 ਦਹਾਕਿਆਂ ਤੋਂ ਜ਼ਿਆਦਾ ਸਮੇਂ ’ਚ ਭਾਜਪਾ ਪਾਰਟੀ ਨੇ ਗੁਜਰਾਤ ’ਚ ਸੁਸ਼ਾਸਨ ਅਤੇ ਸੇਵਾ ਭਾਵ ਦੀ ਸਰਕਾਰ ਚਲਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਗੁਜਰਾਤ ਦੰਗਿਆਂ, ਅਰਾਜਕਤਾ, ਮਾਫੀਆ ਸ਼ਾਸਨ ਅਤੇ ਭ੍ਰਿਸ਼ਟਾਚਾਰ ਦੇ ਜੰਜਾਲ ਤੋਂ ਮੁਕਤ ਹੋ ਕੇ ਤਰੱਕੀ ਦੇ ਬੇਮਿਸਾਲ ਮਾਰਗ ’ਤੇ ਅੱਗੇ ਵਧਿਆ ਹੈ।
ਗੁਜਰਾਤ ਨੇ ਦੇਸ਼ ਸਾਹਮਣੇ ਵਿਕਾਸ ਦਾ ਇਕ ਸਫ਼ਲ ਮਾਡਲ ਰੱਖਿਆ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ਭਗਵਾਨ ਕ੍ਰਿਸ਼ਨ ਦੀ ਦੁਆਰਕਾ ’ਚ ਬਣੇਗੀ। ਉਨ੍ਹਾਂ ਨੇ ਕਿਹਾ ਕਿ ਮੰਦਰਾਂ ਦਾ ਨਿਰਮਾਣ ਕਰਨਾ ਆਸਥਾ ਦਾ ਹੀ ਸਵਾਲ ਨਹੀਂ ਹੈ ਸਗੋਂ ਇਹ ਅਰਥਵਿਵਸਥਾ ਦੇ ਵੀ ਵੱਡੇ ਕੇਂਦਰ ਬਣੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਵੀ ਨੰਬਰ-1 ਦੀ ਗੱਲ ਆਉਂਦੀ ਹੈ, ਉਸ ’ਚ ਗੁਜਰਾਤ ਅੱਗੇ ਰਹਿੰਦਾ ਹੈ।