NIA ਨੇ ਅੱਤਵਾਦੀ ਖਾਨਪੁਰੀਆ ਨੂੰ ਅਦਾਲਤ ‘ਚ ਕੀਤਾ ਪੇਸ਼, ਮਿਲਿਆ 4 ਦਿਨਾਂ ਦਾ ਰਿਮਾਂਡ

ਮੋਹਾਲੀ : ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਵੱਲੋਂ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤੇ ਗਏ 5 ਲੱਖ ਰੁਪਏ ਦੇ ਇਨਾਮੀ ਖ਼ਾਲਿਸਤਾਨੀ ਅੱਤਵਾਦੀ ਕੁਲਵਿੰਦਰਜੀਤ ਖਾਨਪੁਰੀਆ ਨੂੰ ਸ਼ੁੱਕਰਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ।
ਅਦਾਲਤ ਨੇ ਉਸ ਨੂੰ 4 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਐੱਨ. ਆਈ. ਏ. ਨੇ ਅਦਾਲਤ ‘ਚ ਕਿਹਾ ਕਿ ਖਾਨਪੁਰੀਆ ਕੋਲੋਂ ਸੀ. ਬੀ. ਆਈ. ਦਫ਼ਤਰ ਦੀ ਵੀਡੀਓ ਮਿਲੀ ਹੈ। ਇਸ ਦੇ ਨਾਲ ਹੀ ਉਸ ਕੋਲੋਂ ਕੁੱਝ ਨਕਸ਼ੇ ਵੀ ਬਰਾਮਦ ਕੀਤੇ ਗਏ ਹਨ।
ਐੱਨ. ਆਈ. ਏ. ਨੇ ਕਿਹਾ ਕਿ ਇਸ ਤਹਿਤ ਇਕ ਸਾਜ਼ਿਸ਼ ਰਚੀ ਜਾ ਰਹੀ ਸੀ, ਇਸ ਲਈ ਪੁੱਛਗਿੱਛ ਕਰਨੀ ਅਜੇ ਬਾਕੀ ਹੈ।