ਬਿੱਗ ਬੌਸ 13 ਫ਼ੇਮ ਸ਼ਹਿਨਾਜ਼ ਗਿੱਲ TV ਅਤੇ ਫ਼ਿਲਮ ਇੰਡਸਟਰੀ ਦਾ ਵੱਡਾ ਨਾਂ ਬਣ ਚੁੱਕੀ ਹੈ। ਸ਼ਹਿਨਾਜ਼ ਹਰ ਦਿਨ ਕਾਮਯਾਬੀ ਦੀ ਨਵੀਂ ਉਡਾਨ ਭਰਦੀ ਦਿਖ ਰਹੀ ਹੈ। ਸਫ਼ਲਤਾ ਦੇ ਦੌਰ ‘ਚ ਸ਼ਹਿਨਾਜ਼ ਭਾਵੇਂ ਕਿੰਨੀ ਹੀ ਅੱਗੇ ਕਿਉਂ ਨਾ ਨਿਕਲ ਜਾਵੇ, ਪਰ ਉਹ ਸਿਧਾਰਥ ਸ਼ੁਕਲਾ ਨੂੰ ਯਾਦ ਕਰਨਾ ਕਦੇ ਨਹੀਂ ਭੁੱਲਦੀ।
ਫ਼ਿਲਮਫ਼ੇਅਰ ਮਿਡਿਲ ਈਸਟ ਅਚੀਵਰਜ਼ ਐਵਾਰਡਜ਼ ਨਾਈਟ ‘ਚ ਵੀ ਅਦਾਕਾਰਾ ਸਿਧਾਰਥ ਸ਼ੁਕਲਾ ਨੂੰ ਯਾਦ ਕਰ ਕੇ ਭਾਵੁਕ ਹੋ ਗਈ ਹੈ। ਅੱਜਕੱਲ੍ਹ ਸ਼ਹਿਨਾਜ਼ ਗਿੱਲ ਫ਼ਿਲਮਫ਼ੇਅਰ ਮਿਡਿਲ ਈਸਟ ਐਚੀਵਰਜ਼ ਲਈ ਦੁਬਈ ਪਹੁੰਚੀ ਹੋਈ ਸੀ। ਐਵਾਰਡ ਨਾਈਟ ਤੋਂ ਅਦਾਕਾਰਾ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ। ਵੀਡੀਓ ‘ਚ ਸ਼ਹਿਨਾਜ਼ ਗਿੱਲ ਆਪਣੀ ਸਫ਼ਲਤਾ ਦਾ ਕ੍ਰੈਡਿਟ ਸਿਧਾਰਥ ਸ਼ੁਕਲਾ ਨੂੰ ਦਿੰਦੀ ਦਿਖ ਰਹੀ ਹੈ।
ਐਵਾਰਡ ਲੈਣ ਤੋਂ ਬਾਅਦ ਸ਼ਹਿਨਾਜ਼ ਕਹਿੰਦੀ ਹੈ, ”ਮੈਂ ਇਹ ਐਵਾਰਡ ਆਪਣੇ ਪਰਿਵਾਰ, ਦੋਸਤਾਂ ਅਤੇ ਟੀਮ ਨੂੰ ਬਿਲਕੁਲ ਵੀ ਡੈਡੀਕੇਟ ਨਹੀਂ ਕਰਾਂਗੀ ਕਿਉਂਕਿ ਇਹ ਮੇਰੀ ਖ਼ੁਦ ਦੀ ਮਿਹਨਤ ਹੈ। ਤੂੰ (ਐਵਾਰਡ) ਮੇਰਾ ਹੈ ਅਤੇ ਮੇਰਾ ਹੀ ਰਹੇਂਗਾ। ਠੀਕ ਹੈ। ਇੱਕ ਚੀਜ਼ ਹੋਰ। ਮੈਂ ਇੱਕ ਬੰਦੇ ਦਾ ਧੰਨਵਾਦ ਕਹਿਣਾ ਚਾਹੁੰਦੀ ਹਾਂ। ਧੰਨਵਾਦ ਮੇਰੀ ਜ਼ਿੰਦਗੀ ‘ਚ ਆਉਣ ਲਈ, ਮੇਰੇ ‘ਤੇ ਇੰਨਾ ਇਨਵੈੱਸਟ ਕੀਤਾ ਕਿ ਅੱਜ ਮੈਂ ਇਥੋਂ ਤਕ ਪਹੁੰਚ ਸਕੀ ਹਾਂ। ਸਿਧਾਰਥ ਸ਼ੁਕਲਾ ਇਹ ਤੁਹਾਡੇ ਲਈ ਹੈ।”
ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਨੇ ਅਣਗਿਣਤ ਲੋਕਾਂ ਨੂੰ ਮੁਹੱਬਤ ਕਰਨਾ ਸਿਖਾ ਦਿੱਤਾ। ਸ਼ਹਿਨਾਜ਼ ਨੇ ਭਰੀ ਮਹਿਫ਼ਿਲ ‘ਚ ਸਿਧਾਰਥ ਸ਼ੁਕਲਾ ਦਾ ਨਾਂ ਲੈ ਕੇ ਹਰ ਕਿਸੇ ਨੂੰ ਭਾਵੁਕ ਕਰ ਦਿੱਤਾ। ਅਦਾਕਾਰਾ ਦੀ ਵੀਡੀਓ ਦੇਖ ਕੇ ਹਰ ਕੋਈ ਚੁੱਪ ਨਜ਼ਰ ਆ ਰਿਹਾ ਸੀ। ਇਸ ਤੋਂ ਇਹ ਵੀ ਪਤਾ ਲੱਗ ਰਿਹਾ ਹੈ ਕਿ ਸ਼ਹਿਨਾਜ਼ ਭਾਵੇਂ ਬਾਹਰੋਂ-ਬਾਹਰੋਂ ਹੱਸਦੀ ਦਿਖਦੀ ਹੈ, ਪਰ ਅੰਦਰੋਂ ਉਹ ਹਰ ਪਲ ਸਿਧਾਰਥ ਨੂੰ ਯਾਦ ਕਰਦੀ ਰਹਿੰਦੀ ਹੈ।