ਫ਼ਿਲਮ ਅਦਾਕਾਰ ਰਾਜਕੁਮਾਰ ਰਾਓ ਦੀ ਆਉਣ ਵਾਲੀ ਫ਼ਿਲਮ ਸ੍ਰੀ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। ਇਹ ਫ਼ਿਲਮ ਨੇਤਰਹੀਣ ਉਦਯੋਗਪਤੀ ਸ਼੍ਰੀਕਾਂਤ ਬੋਲਾ ਦੇ ਜੀਵਨ ‘ਤੇ ਆਧਾਰਿਤ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਤੁਸ਼ਾਰ ਹੀਰਾਨੰਦਾਨੀ ਵਲੋਂ ਕੀਤਾ ਜਾਵੇਗਾ ਅਤੇ ਭੂਸ਼ਣ ਕੁਮਾਰ ਅਤੇ ਨਿਧੀ ਪਰਮਾਰ ਹੀਰਾਨੰਦਾਨੀ ਫ਼ਿਲਮ ਦੇ ਨਿਰਮਾਤਾ ਹਨ। ਇਸ ਫ਼ਿਲਮ ‘ਚ ਅਲਾਇਆ ਐੱਫ਼, ਜਯੋਤਿਕਾ ਅਤੇ ਸ਼ਰਦ ਕੇਲਕਰ ਵੀ ਨਜ਼ਰ ਆਉਣਗੇ।
ਕੁਮਾਰ ਦੇ ਪ੍ਰੋਡਕਸ਼ਨ ਬੈਨਰ ਟੀ-ਸੀਰੀਜ਼ ਨੇ ਇਨਸਟਾਗ੍ਰੈਮ ‘ਤੇ ਇਸ ਫ਼ਿਲਮ ਦੇ ਮਹੂਰਤ ਸਮਾਰੋਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਇਹ ਫ਼ਿਲਮ ਨੇਤਰਹੀਣ ਉਦਯੋਗਪਤੀ ਦੀ ਪ੍ਰੇਰਨਾਦਾਇਕ ਕਹਾਣੀ ਨੂੰ ਬਿਆਨ ਕਰੇਗੀ ਜਿਸ ਨੇ ਆਪਣੀ ਦ੍ਰਿਸ਼ਟੀ ਦੀ ਕਮਜ਼ੋਰੀ ਨੂੰ ਆਪਣੀ ਸਫ਼ਲਤਾ ਦੇ ਰਾਹ ‘ਚ ਨਹੀਂ ਆਉਣ ਦਿੱਤਾ। ਇਸ ਤੋਂ ਪਹਿਲਾਂ ਰਾਓ ਦੀ ਹਾਲ ਹੀ ‘ਚ ਨੈੱਟਫ਼ਲਿਕਸ ‘ਤੇ ਫ਼ਿਲਮ ਮੋਨਿਕਾ, ਓ ਮਾਈ ਡਾਰਲਿੰਗ ਰਿਲੀਜ਼ ਹੋਈ ਸੀ। ਉਹ ਜਾਹਨਵੀ ਕਪੂਰ ਨਾਲ ਮਿਸਟਰ ਐਂਡ ਮਿਸਿਜ਼ ਮਾਹੀ, ਅਨੁਭਵ ਸਿਨਹਾ ਦੀ ਫ਼ਿਲਮ ਭੀੜ ਅਤੇ ਨੈੱਟਫ਼ਲਿਕਸ ਸੀਰੀਜ਼ ਗੰਨਜ਼ ਐਂਡ ਗੁਲਾਬਜ਼ ‘ਚ ਵੀ ਕੰਮ ਕਰ ਰਿਹਾ ਹੈ।