ਹਰਪਾਲ ਚੀਮਾ ਖ਼ਿਲਾਫ਼ ਚੋਣ ਲੜਨ ਵਾਲੇ ਡਿਪੂ ਹੋਲਡਰ ਦਾ 8 ਮਹੀਨਿਆਂ ‘ਚ 3 ਵਾਰ ਲਾਈਸੈਂਸ ਰੱਦ

ਚੰਡੀਗੜ੍ਹ : ‘ ‘ਆਪ’ ਨੇਤਾ ਹਰਪਾਲ ਸਿੰਘ ਚੀਮਾ ਖ਼ਿਲਾਫ਼ ਵਿਧਾਨ ਸਭਾ ਦਿੜਬਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਡਿਪੂ ਹੋਲਡਰ ਦਾ 8 ਮਹੀਨਿਆਂ ਵਿਚ 3 ਵਾਰ ਲਾਈਸੈਂਸ ਰੱਦ ਕਰ ਦਿੱਤਾ ਗਿਆ ਹੈ। ਵੱਡੀ ਗੱਲ ਇਹ ਹੈ ਕਿ ਲਾਈਸੈਂਸ ਉਸ ਅਧਿਕਾਰੀ ਵਲੋਂ ਰੱਦ ਕੀਤਾ ਗਿਆ ਹੈ ਜਿਸ ਨੇ ਦੋ ਵਾਰ ਪਹਿਲਾਂ ਲਾਈਸੈਂਸ ਬਹਾਲ ਵੀ ਕੀਤਾ ਸੀ।
ਪ੍ਰੇਸ਼ਾਨ ਡਿਪੂ ਹੋਲਡਰ ਲਾਲ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕਰਕੇ ਨਿਆਂ ਦੀ ਅਪੀਲ ਕੀਤੀ ਹੈ। ਪਟੀਸ਼ਨ ਵਿਚ ਹਰਪਾਲ ਸਿੰਘ ਚੀਮਾ ਨੂੰ ਮੰਤਰੀ ਦੇ ਨਾਤੇ ਨਹੀਂ ਬਲਕਿ ਇਕ ਵਿਅਕਤੀ ਦੇ ਨਾਤੇ ਪ੍ਰਤੀਵਾਦੀ ਬਣਾਇਆ ਗਿਆ ਹੈ। ਅਦਾਲਤ ਨੇ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ, ਹਰਪਾਲ ਸਿੰਘ ਚੀਮਾ ਤੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਨੂੰ ਨੋਟਿਸ ਜਾਰੀ ਕਰਦਿਆਂ ਜਵਾਬ ਦਾਖ਼ਲ ਕਰਨ ਨੂੰ ਕਿਹਾ ਹੈ।