ਦਿੱਲੀ ’ਚ 8.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਅੱਜ ਹੁਣ ਤੱਕ ਦੀ ਸਭ ਤੋਂ ਠੰਡੀ ਸਵੇਰ

ਨਵੀਂ ਦਿੱਲੀ- ਦਿੱਲੀ ’ਚ ਸੋਮਵਾਰ ਨੂੰ 8.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਹੁਣ ਤੱਕ ਦੀ ਸਭ ਤੋਂ ਠੰਡੀ ਸਵੇਰ ਦਰਜ ਕੀਤੀ ਗਈ, ਜਦਕਿ ਹਵਾ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ’ਚ ਹੀ ਰਹੀ। ਦਿੱਲੀ ’ਚ ਸ਼ਨੀਵਾਰ ਦੇ ਘੱਟ ਤੋਂ ਘੱਟ 9 ਡਿਗਰੀ ਸੈਲਸੀਅਸ ਤੋਂ ਵੀ ਘੱਟ ਤਾਪਮਾਨ ਸੋਮਵਾਰ ਨੂੰ ਰਿਹਾ, ਜੋ ਕਿ ਇਸ ਸਰਦੀ ਦਾ ਹੇਠਲਾਂ ਪੱਧਰ ਸੀ।
ਸੋਮਵਾਰ ਨੂੰ ਹਵਾ ਗੁਣਵੱਤਾ ਸੂਚਕਾਂਕ (AQI) ਸਵੇਰੇ 9.10 ’ਤੇ 316 ਦਰਜ ਕੀਤਾ ਗਿਆ। ਹਵਾ ’ਚ ਸਵੇਰੇ ਸਾਢੇ 8 ਵਜੇ ਨਮੀ 86 ਫ਼ੀਸਦੀ ਸੀ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਵੱਧ ਤੋਂ ਵੱਧ ਤਾਪਮਾਨ ਲੱਗਭਗ 27 ਡਿਗਰੀ ਸੈਲਸੀਅਸ ਨਾਲ ਦਿਨ ਦੇ ਸਮੇਂ ਆਸਮਾਨ ਸਾਫ ਰਹੇਗਾ।