1-647-786-6329
sulakhanmehmi@gmail.com
ਦੋ ਪਲ ਕੋਲ ਜੇ ਬਹਿ ਜਾਂਦਾ,
ਕੋਈ ਤਾਂ ਦਿਲ ਦੀ ਕਹਿ ਜਾਂਦਾ।
ਯਾਦਾਂ ਦੇ ਸਰਮਾਏ ਵਿੱਚੋਂ,
ਹਿੱਸਾ ਆਪਣਾ ਲੈ ਜਾਂਦਾ।
ਚਾਨਣ ਦੀ ਮੁੱਠ ਲੈ ਉਧਾਰੀ,
ਸੁੰਨੇ ਰਾਹੀਂ ਪੈ ਜਾਂਦਾ।
ਦੀਪ ਜਗੇ ਆਸਾਂ ਦੇ ਹੁੰਦੇ,
ਸੰਗ ਹਨ੍ਹੇਰੇ ਖਹਿ ਜਾਂਦਾ।
ਥੋਥੇ ਬੰਧਨ ਕਿਸ ਕੰਮ ਦੇ,
ਨਾ ਵਹਿਣ ਬਿਗਾਨੇ ਬਹਿ ਜਾਂਦਾ।
ਭਰਦੇ ਖੰਭ ਸਾਂਝੀ ਪਰਵਾਜ਼,
ਧੁਰ ਅੰਦਰ ਤਕ ਲਹਿ ਜਾਂਦਾ।
ਬੁਜ਼ਦਿਲੀ ਨਾਲੋਂ ਮਰਨਾ ਚੰਗਾ,
ਸੰਗ ਜ਼ਮਾਨੇ ਖਹਿ ਜਾਂਦਾ।
ਖੜ੍ਹ ਜਾਂਦਾ ਜੇ ਹਿੱਕ ਤਾਣ ਕੇ,
ਗ਼ਮ ਨਾ ਕੋਈ ਰਹਿ ਜਾਂਦਾ।