ਮੈਂ ਮੇਰੀ ਦੀ ਦੌੜ ਵਿੱਚ ਪਈ ਦੁਨੀਆਂ,
ਹੈ ਨਈਂ ਕੁਝ ਵੀ ਮੇਰਾ ਜਹਾਨ ਅੰਦਰ।
ਭੱਜਿਆ ਫ਼ਿਰੇਂ ਰਾਤ ਦਿਨ ਜਿਨ੍ਹਾਂ ਖ਼ਾਤਿਰ,
ਰੱਖਣਾ ਪਲ ਨਈਂ ਇੱਕ ਮਕਾਨ ਅੰਦਰ।
ਚੱਕ ਲਓ ਕਹਿ ਕੇ ਪੈਣਾ ਤੁਰ ਲੋਕੋ,
ਤੀਲੀ ਲਾਉਣੀ ਹੈ ਜਾ ਸ਼ਮਸ਼ਾਨ ਅੰਦਰ।
ਹੰਕਾਰ ਛੱਡ ਕੇ ਨਿਮਰਤਾ ਸਿੱਖ ਲਈਏ,
ਰੱਖਿਆ ਕੁਝ ਨਾ ਝੂਠੇ ਗ਼ੁਮਾਨ ਅੰਦਰ।