ਪਾਕਿਸਤਾਨ ‘ਚ ਵਾਪਰਿਆ ਸੜਕ ਹਾਦਸਾ, 4 ਲੋਕਾਂ ਦੀ ਮੌਤ

ਇਸਲਾਮਾਬਾਦ- ਪਾਕਿਸਤਾਨ ਦੇ ਦੱਖਣੀ-ਪੱਛਮੀ ਬਲੋਚਿਸਤਾਨ ਸੂਬੇ ’ਚ ਇਕ ਸੜਕ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਇਹ ਘਟਨਾ ਸ਼ਨੀਵਾਰ ਨੂੰ ਸੂਬਾਈ ਰਾਜਧਾਨੀ ਕਵੇਟਾ ਦੇ ਬਾਹਰਵਾਰ ਵਾਪਰੀ। ਖ਼ਬਰਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰ ’ਚ ਸਵਾਰ ਸਾਰੇ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਰਾਹਗੀਰ ਜ਼ਖਮੀ ਹੋ ਗਏ।
ਅਗ੍ਰੇਜ਼ੀ ਖ਼ਬਰ ਅਨੁਸਾਰ ਦੱਸਿਆ ਗਿਆ ਕਿ ਜ਼ਖਮੀ ਲੋਕਾਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ। ਪਾਕਿਸਤਾਨ ’ਚ ਸੜਕ ਦੁਰਘਟਨਾਵਾਂ ਅਕਸਰ ਖ਼ਰਾਬ ਸੜਕਾਂ, ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਵਾਪਰਦੀਆਂ ਹਨ।
ਹਾਲ ਹੀ ’ਚ ਇਕ ਸਮਾਗਮ ’ਚ ਸਲਮਾਨ ਜ਼ੁਬੈਰ ਨੇ ਕਿਹਾ ਨੈਸ਼ਨਲ ਹਾਈਵੇਅ ਅਤੇ ਮੋਟਰਵੇਅ ਪੁਲਸ ਦੇ ਸੜਕ ਸੁਰੱਖਿਆ ਰਾਜਦੂਤ ਪਾਕਿਸਤਾਨ ਏਸ਼ੀਆ ’ਚ ਸਭ ਤੋਂ ਵੱਧ ਸੜਕ ਦੁਰਘਟਨਾਵਾਂ ਵਾਲੇ ਚੋਟੀ ਦੇ ਦੇਸ਼ਾਂ ’ਚੋਂ ਇਕ ਹੈ। ਉਨ੍ਹਾਂ ਕਿਹਾ ਕਿ ਤਕਰੀਬਨ 67 ਫੀਸਦੀ ਹਾਦਸਿਆਂ ਦਾ ਕਾਰਨ ਮਨੁੱਖੀ ਗਲਤੀਆਂ , 28 ਫ਼ੀਸਦੀ ਮਾੜੇ ਬੁਨਿਆਦੀ ਢਾਂਚੇ ਅਤੇ ਸੜਕਾਂ ਦੀ ਖ਼ਸਤਾ ਹਾਲਤ ਅਤੇ ਪੰਜ ਫ਼ੀਸਦੀ ਅਣਫਿੱਟ ਵਾਹਨਾਂ ਕਾਰਨ ਹੁੰਦਾ ਹੈ।