ਵਾਸ਼ਿੰਗਟਨ : ਅਮਰੀਕਾ ਦੇ ਕਈ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਯੂਕਰੇਨ ਨੂੰ 400 ਮਿਲੀਅਨ ਡਾਲਰ ਦੀ ਫੌਜੀ ਸਹਾਇਤਾ ਭੇਜੇਗਾ। ਅਧਿਕਾਰੀਆਂ ਮੁਤਾਬਕ ਸਹਾਇਤਾ ਪੈਕੇਜ ‘ਚ ਵੱਡੀ ਮਾਤਰਾ ‘ਚ ਗੋਲਾ ਬਾਰੂਦ ਅਤੇ ਪਹਿਲੀ ਵਾਰ ਐਵੇਂਜਰ ਏਅਰ ਡਿਫੈਂਸ ਸਿਸਟਮ ਸ਼ਾਮਲ ਹੋਵੇਗਾ।
ਯੂਕਰੇਨ ਨੂੰ ਅਮਰੀਕਾ ਦੀ ਇਹ ਮਦਦ ਅਜਿਹੇ ਸਮੇਂ ਵਿਚ ਆਵੇਗੀ ਜਦੋਂ ਰੂਸ ਨੇ ਯੂਕਰੇਨ ਦੇ ਪ੍ਰਮੁੱਖ ਸ਼ਹਿਰ ਖੇਰਸਨ ਤੋਂ ਆਪਣੀਆਂ ਫੌਜਾਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਹੈ।