ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਹਜ਼ਾਰਾਂ ਕਰੋੜ ਦੇ ਟੈਂਡਰ ਘਪਲੇ ਸਬੰਧੀ ਵਿਜੀਲੈਂਸ ਵਲੋਂ ਦਰਜ ਐੱਫ. ਆਈ. ਆਰ. ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਰਾਜਮੋਹਨ ਸਿੰਘ ਨੇ ਰੱਦ ਕਰਨ ਦੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਹੁਣ ਉਕਤ ਪਟੀਸ਼ਨ ਦੁਬਾਰਾ ਚੀਫ਼ ਜਸਟਿਸ ਕੋਲ ਭੇਜੀ ਜਾਵੇਗੀ, ਜਿੱਥੋਂ ਇਸ ਨੂੰ ਮੁੜ ਸੁਣਵਾਈ ਲਈ ਕਿਸੇ ਹੋਰ ਅਦਾਲਤ ‘ਚ ਭੇਜਿਆ ਜਾਵੇਗਾ।