ਈਸ਼ਾਨ ਖੱਟਰ ਅਤੇ ਸਿਧਾਂਤ ਚਤੁਰਵੇਦੀ ਨਾਲ ਖ਼ਾਸ ਗੱਲਬਾਤ

ਅਭਿਨੇਤਾ ਈਸ਼ਾਨ ਖੱਟਰ ਅਤੇ ਸਿਧਾਂਤ ਚਤੁਰਵੇਦੀ ਭੂਤ ਭਜਾਉਣ ਵਾਲੇ ਘੋਸਟ ਬੱਸਟਰ ਦੇ ਕਿਰਦਾਰ ‘ਚ ਹੋਣਗੇ। ਦੋਵੇਂ ਕਲਾਕਾਰਾਂ ਦਾ ਸਾਹਮਣਾ ਦੇਸ਼ ਦੇ ਕੋਨੇ-ਕੋਨੇ ਦੀਆਂ ਚੁੜੇਲਆਂ, ਡਾਇਣਾਂ ਨਾਲ ਹੋਵੇਗਾ, ਪਰ ਕਹਾਣੀ ‘ਚ ਅਸਲ ਟਵਿਸਟ ਭੂਤ ਦੇ ਕਿਰਦਾਰ ਵਾਲੀ ਕੈਟਰੀਨਾ ਕੈਫ਼ ਨਾਲ ਆਵੇਗਾ। ਡਾਇਲਾਗ ਡਿਲੀਵਰੀ ਹਾਸੇ ਨਾਲ ਲੋਟਪੋਟ ਕਰੇਗੀ, ਜਿਸ ਨਾਲ ਦਰਸ਼ਕਾਂ ਨੂੰ ਇਹ ਫ਼ਿਲਮ ਘੋਸਟ ਬੱਸਟਰ ਨਹੀਂ ਬਲਕਿ ਸਟ੍ਰੈੱਸ ਬੱਸਟਰ ਦਾ ਅਹਿਸਾਸ ਕਰਵਾਏਗੀ। ਖ਼ੁਦ ਅਦਾਕਾਰ ਈਸ਼ਾਨ ਅਤੇ ਸਿਧਾਂਤ ਦਾ ਵੀ ਕਹਿਣਾ ਹੈ ਕਿ ਇਹ ਫ਼ਿਲਮ ਦਰਸ਼ਕਾਂ ਦਾ 100 ਫ਼ੀਸਦੀ ਮਨੋਰੰਜਨ ਕਰੇਗੀ। ਫ਼ਿਲਮ ਦੇ ਕੁਝ ਅਨੁਭਵ, ਕਹਾਣੀ ਬਾਰੇ ਦੋਵੇਂ ਕਲਾਕਾਰਾਂ ਨੇ ਇੱਕ ਵਿਸ਼ੇਸ਼ ਗੱਲਬਾਤ ਕੀਤੀ।
ਫ਼ੋਨ ਭੂਤ ਨਾਮ ਤੋਂ ਹੀ ਜ਼ਾਹਿਰ ਹੈ ਕਿ ਇਹ ਇਕ ਹੌਰਰ ਫ਼ਿਲਮ ਹੈ। ਇਸ ਫ਼ਿਲਮ ‘ਚ ਕਿਹੜੀ ਨਵੀਂ ਕਹਾਣੀ ਹੈ ਜੋ ਦਰਸ਼ਕਾਂ ਨੂੰ ਸਿਨੇਮਾਘਰਾਂ ਤੱਕ ਖਿੱਚੇਗੀ?
-ਈਸ਼ਾਨ: ਇਹ ਇਕ ਹੌਰਰ ਕੌਮੇਡੀ ਫ਼ਿਲਮ ਹੈ ਜਿਸ ਵਿੱਚ ਹੌਰਰ ਘੱਟ ਅਤੇ ਕੌਮੇਡੀ ਜ਼ਿਆਦਾ ਹੈ। ਹੌਰਰ ਨੂੰ ਲੈ ਕੇ ਫ਼ਿਲਮ ‘ਚ ਅਜਿਹੀ ਖੇਡ ਖੇਡੀ ਗਈ ਹੈ ਕਿ ਹੌਰਰ ਵੀ ਪੂਰੀ ਤਰ੍ਹਾਂ ਕਾਮੇਡੀ ਬਣ ਗਿਆ ਹੈ। ਇਹ ਇਕ ਬਹੁਤ ਹੀ ਹਲਕੀ ਮਜ਼ੇਦਾਰ ਫ਼ਿਲਮ ਹੈ ਜਿਸ ਵਿੱਚ ਬਹੁਤ ਸਾਰੀਆਂ ਡਰਾਉਣੀਆਂ ਚੀਜਾਂ ਨਹੀਂ ਹਨ, ਜਿਵੇਂ ਕਿ ਇਹ ਡਰਾਉਣੀਆਂ ਫ਼ਿਲਮਾਂ ਵਿਚ ਹੁੰਦੀਆਂ ਹਨ।
-ਸਿਧਾਂਤ: ਇਸ ਫ਼ਿਲਮ ‘ਚ ਭਾਰਤ ਦੇ ਹਰ ਕੋਨੇ ਤੋਂ ਭੂਤ ਦਿਖਾਏ ਗਏ ਹਨ। ਇੱਕ ਖ਼ਾਸ ਚੁੜੈਲ ਹੈ ਅਤੇ ਡਾਇਣ ਵੀ। ਡਾਇਣ ਪੰਜਾਬਣ ਹੈ, ਅਤੇ ਚੁੜੇਲ ਬੰਗਾਲੀ। ਹਾਲਾਂਕਿ ਇਸ ਫ਼ਿਲਮ ‘ਚ ਜ਼ੌਂਬੀਜ਼ ਵਰਗਾ ਕੁਝ ਨਹੀਂ ਦਿਖਾਇਆ ਗਿਆ। ਸਿਰਫ਼ ਕਿੱਸੇ ਕਹਾਣੀਆਂ ‘ਚ ਸੁਣਾਈਆਂ ਜਾਣ ਵਾਲੀਆਂ ਚੁਣੈਲਾਂ, ਡਾਇਣਾਂ ਹਨ। ਇੰਝ ਕਹੋ ਕਿ ਦੇਸੀ ਭੂਤ ਹਨ ਜਿਸ ‘ਚ ਕੌਮੇਡੀ ਦਾ ਤੜਕਾ ਲਗਾਇਆ ਗਿਆ ਹੈ।
ਭੂਲ-ਭੁਲੱਈਆਂ ਪਾਰਟ-2 ਨੂੰ ਛੱਡ ਕੇ ਪਿਛਲੇ ਸਮੇਂ ‘ਚ ਆਈਆਂ ਸਾਰੀਆਂ ਹੌਰਰ ਕੌਮੇਡੀ ਫ਼ਿਲਮਾਂ ਦਰਸ਼ਕਾਂ ਨੂੰ ਬਹੁਤਾ ਲੁਭਾਉਣ ‘ਚ ਕਾਮਯਾਬ ਨਹੀਂ ਹੋ ਸਕੀਆਂ ਤਾਂ ਤੁਸੀਂ ਇਸ ਫ਼ਿਲਮ ਤੋਂ ਕੀ ਉਮੀਦ ਕਰਦੇ ਹੋ?
-ਈਸ਼ਾਨ: ਅਜਿਹਾ ਨਹੀਂ, ਭੂਲ-ਭੁਲੱਈਆ ਫ਼ਿਲਮ ਇਕ ਤਰ੍ਹਾਂ ਇਕ ਮੀਲ ਪੱਥਰ ਰਹੀ ਹੈ ਜਿਸ ਵਿੱਚ ਕੌਮੇਡੀ ਅਤੇ ਹੌਰਰ ਦਾ ਮਿਸ਼ਰਣ ਸੀ। ਸਾਡੀ ਫ਼ਿਲਮ ਥੋੜੀ ਵੱਖਰੀ ਹੈ, ਬਿਲਕੁਲ ਨਵੇਂ ਕਿਰਦਾਰਾਂ ਨਾਲ। ਸਿਧਾਂਤ ਅਤੇ ਮੈਂ ਦੋ ਦੋਸਤਾਂ ਦੀ ਭੂਮਿਕਾ ਨਿਭਾਅ ਰਹੇ ਹਾਂ। ਉਸ ਤਰ੍ਹਾਂ ਨਾਲ ਵੱਡੀ ਫ਼ਿਲਮ ਵੀ ਹੈ। ਜਾਨੇ ਭੀ ਦੋ ਯਾਰੋ, ਅੰਦਾਜ਼ ਅਪਨਾ ਅਪਨਾ ਵਰਗੀਆਂ ਫ਼ਿਲਮਾਂ ਜੋ ਲੰਬੇ ਸਮੇਂ ਤੋਂ ਨਜ਼ਰ ਨਹੀਂ ਆਈਆਂ, ਉਹੋ ਜਿਹੀ ਟੋਨ ਇਸ ਫ਼ਿਲਮ ‘ਚ ਵੀ ਹੈ। ਉਸ ਦੀ ਇਸ ਫ਼ਿਲਮ ‘ਚ ਫ਼ਲੇਵਰ ਹੈ।
-ਸਿਧਾਂਤ: ਇਸ ਫ਼ਿਲਮ ‘ਚ ਹੌਰਰ ਦੇ ਐਲੀਮੈਂਟ ਹਨ, ਪਰ ਕੌਮੇਡੀ ਜ਼ਿਆਦਾ ਹੈ ਜਿਸ ਵਿਚ ਦੋ ਦੋਸਤ ਸਫ਼ਰ ‘ਤੇ ਨਿਕਲਦੇ ਹਨ ਅਤੇ ਉਨ੍ਹਾਂ ਦੇ ਨਾਲ ਜੋ ਕੁਝ ਹੁੰਦਾ ਹੈ, ਉਹ ਉਸ ਨਾਲ ਕਿੰਝ ਡੀਲ ਕਰਦੇ ਹਨ, ਉਹ ਚੀਜ਼ਾਂ ਨੂੰ ਸੁਧਾਰਦੇ ਵੀ ਹਨ ਪਰ ਅਣਜਾਣੇ ਵਿਚ ਵਿਗਾੜ ਵੀ ਦਿੰਦੇ ਹਨ। ਅਜਿਹਾ ਨਹੀਂ ਕਿ ਦੋਵੇਂ ਦੋਸਤ ਬੜੇ ਸਮਾਰਟ ਹਨ ਜਾਂ ਹੀਰੋਇਕ ਹਨ ਸਗੋਂ ਦੋਵੇਂ ਹੀ ਬੜੇ ਬੇਵਕੂਫ਼ ਹਨ, ਜਿਨ੍ਹਾਂ ਨੂੰ ਪਤਾ ਨਹੀਂ ਕਿ ਜ਼ਿੰਦਗੀ ‘ਚ ਕੀ ਕਰਨਾ ਹੈ, ਪਰ ਉਹ ਹੌਰਰ ਫ਼ਿਲਮਾਂ ਦੇ ਬੜੇ ਫ਼ੈਨ ਹਨ, ਅਤੇ ਉਨ੍ਹਾਂ ਨੂੰ ਇਹ ਚੀਜ਼ਾਂ ਆਪਣੇ ਵੱਲ ਖਿੱਚਦੀਆਂ ਹਨ। ਇਸ ਲਈ ਇਕ ਯਾਤਰਾ ‘ਤੇ ਨਿਕਲਦੇ ਹਨ ਅਤੇ ਦੇਖਦੇ ਹਨ ਕਿ ਕਿਹੋ ਜਿਹੀਆਂ ਚੁਣੌਤੀਆਂ ਹਨ। ਫ਼ਿਲਮ ਵਿੱਚ ਜੈਕੀ ਸ਼ਰੌਫ਼ ਇਕ ਤਾਂਤਰਿਕ ਦਾ ਰੋਲ ਪਲੇਅ ਕਰ ਰਿਹਾ ਹੈ, ਅਤੇ ਉਸ ਨਾਲ ਲੜਨ ਦੀ ਅਸਲੀ ਯਾਤਰਾ ਹੈ। ਕੈਟਰੀਨਾ ਰਾਗਿਨੀ ਦਾ ਰੋਲ ਪਲੇਅ ਕਰ ਰਹੀ ਹੈ ਜੋ ਕਿ ਇਕ ਭੂਤ ਹੈ ਅਤੇ ਕੈਟਰੀਨਾ ਕੈਫ਼ ਹੀ ਕਹਾਣੀ ‘ਚ ਟਵਿਸਟ ਲੈ ਕੇ ਆਉਂਦੀ ਹੈ।
OTT ਦਾ ਦਾਇਰਾ ਤੇਜ਼ੀ ਨਾਲ ਵਧ ਰਿਹਾ ਹੈ। ਇਸੇ ਵਿਚ ਫ਼ਿਲਮ ਨਿਰਮਾਣ ਤੋਂ ਲੈ ਕੇ ਸਿਨੇਮਾ ਘਰਾਂ ਵਿਚ ਫ਼ਿਲਮ ਰਿਲੀਜ਼ ਕਰਨਾ ਕਿੰਨਾ ਚੁਣੌਤੀਪੂਰਣ ਹੋ ਗਿਆ ਹੈ?
-ਈਸ਼ਾਨ: ਬੇਹੱਦ ਸਿੰਪਲ ਹੈ, ਫ਼ਿਲਮ ਜ਼ਿਆਦਾ ਰੋਮਾਂਚਕਾਰੀ, ਅਨੋਖੀ ਅਤੇ ਧਮਾਕੇਦਾਰ ਹੋਣੀ ਚਾਹੀਦੀ ਹੈ ਤਾਂ ਕਿ ਉਹ ਦਰਸ਼ਕਾਂ ਨੂੰ ਸਿਨੇਮਾ ਘਰਾਂ ਤਕ ਖਿੱਚ ਕੇ ਲੈ ਆਵੇ। ਸਿਨੇਮਾ ਦਾ ਅਨੁਭਵ ਇਕ ਭਾਈਚਾਰਕ ਅਨੁਭਵ ਹੈ ਜੋ ਇਕੱਲੇ ਘਰ ‘ਚ ਬੈਠ ਕੇ ਲਏ ਗਏ ਅਨੁਭਵ ਤੋਂ ਬੇਹੱਦ ਵੱਖ ਹੈ। ਸਿਨੇਮਾ ‘ਚ ਤੁਸੀਂ ਹਮੇਸ਼ਾ ਕੁਝ ਸਿੱਖਦੇ ਹੋ। ਕੌਮੇਡੀ ਫ਼ਿਲਮਾਂ ਦੌਰਾਨ ਸਿਨੇਮਾ ਘਰਾਂ ਦੇ ਅੰਦਰ ਇਕੱਠੇ ਹੱਸਣ ਦਾ ਭਾਈਚਾਰਕ ਅਨੁਭਵ ਹੁੰਦਾ ਹੈ। ਇਸ ਲਈ ਮੇਰੇ ਹਿਸਾਬ ਲਾਲ ਸਿਨੇਮਾ ਕਦੇ ਪੁਰਾਣਾ ਨਹੀਂ ਹੋਵੇਗਾ ਅਤੇ ਇਸ ਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ।
-ਸਿਧਾਂਤ: OTT ਅਤੇ ਸਿਨੇਮਾ ਘਰਾਂ ਬਾਰੇ ਮੇਰਾ ਕਹਿਣਾ ਹੈ ਕਿ ਅੱਜ ਔਨਲਾਈਨ ਸ਼ੌਪਿੰਗ ਹੁੰਦੀ ਹੈ, ਪਰ ਵਿਆਹ ਹੁੰਦਾ ਹੈ ਤਾਂ ਸ਼ੇਰਵਾਨੀ ਖ਼ਰੀਦਨ ਲਈ ਦੁਕਾਨ ‘ਤੇ ਜਾਣਾ ਪਵੇਗਾ ਤਾਂ ਕਿ ਸਹੀ ਨਾਪ ਦਿੱਤਾ ਜਾ ਸਕੇ। ਜਿਵੇਂ ਵਿਆਹ ਦਾ ਈਵੈਂਟ ਹੈ, ਉਂਝ ਹੀ ਸਿਨੇਮਾ ਇਕ ਈਵੈਂਟ ਹੋਣਾ ਚਾਹੀਦਾ ਹੈ ਜਿਸ ਵਿੱਚ ਜਾ ਕੇ ਹੀ ਸ਼ੇਰਵਾਨੀ ਦਾ ਅਨੁਭਵ ਕੀਤਾ ਜਾ ਸਕੇ। ਸਾਡੀ ਫ਼ਿਲਮ ਵੀ ਸ਼ੇਰਵਾਨੀ ਹੈ ਜੋ ਚਮਕ ਰਹੀ ਹੈ। ਉਸ ‘ਤੇ ਕੈਟਰੀਨਾ ਕੈਫ਼ ਹੈ ਜਿਸ ਨੂੰ ਹਰ ਕੋਈ ਵੱਡੇ ਪਰਦੇ ‘ਤੇ ਦੇਖਣਾ ਚਾਹੇਗਾ। ਤੁਸੀਂ ਈਸ਼ਾਨ ਨੂੰ ਡਾਂਸ ਕਰਦੇ ਹੋਏ ਦੇਖੋਗੇ।
ਸਾਊਥ ਇੰਡੀਅਨ ਫ਼ਿਲਮ ਇੰਡਸਟਰੀ ਤੇ ਹਿੰਦੀ ਫ਼ਿਲਮ ਇੰਡਸਟਰੀ ਨੂੰ ਤੁਸੀਂ ਕਿੰਝ ਦੇਖਦੇ ਹੋ?
-ਸਿਧਾਂਤ: ਅਸੀਂ ਖ਼ੁਸ਼ਕਿਸਮਤ ਹਾਂ ਕਿ ਅਜਿਹਾ ਸਮਾਂ ਆ ਗਿਆ ਹੈ ਕਿ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਚੰਗੀਆਂ ਫ਼ਿਲਮਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਸਮੇਂ ਸਿਨੇਮਾ ਵੱਧ ਰਿਹਾ ਹੈ। ਇਸ ਵਿਚ ਕੌਣ ਘੱਟ, ਕੌਣ ਜ਼ਿਆਦਾ ਹੈ, ਇਹ ਤਾਂ ਬਿਜ਼ਨਸ ਹੈ। ਕੁਝ ਫ਼ਿਲਮਾਂ ਚੱਲਦੀਆਂ ਹਨ, ਕੁਝ ਨਹੀਂ ਚੱਲਦੀਆਂ। ਇਕ ਦਰਸ਼ਕ ਦੇ ਲਿਹਾਜ਼ ਨਾਲ ਵਧੀਆ ਗੱਲ ਇਹ ਹੈ ਕਿ ਦੇਸ਼ ਦੇ ਕੋਨੇ-ਕੋਨੇ ਤੋਂ ਵੱਖ-ਵੱਖ ਕਹਾਣੀਆਂ ਦੇਖਣ ਨੂੰ ਮਿਲ ਰਹੀਆਂ ਹਨ। ਬੌਲੀਵੁਡ ਦੇ ਪੱਧਰ ‘ਤੇ ਪਿਛਲੇ ਸਮੇਂ ਵਿਚ ਕਾਫ਼ੀ ਚੰਗੀਆਂ ਫ਼ਿਲਮਾਂ ਬਣੀਆਂ ਹਨ। ਇਸ ਵਿੱਚ ਘੱਟ ਜਾਂ ਜ਼ਿਆਦਾ ਦਾ ਸਵਾਲ ਨਹੀਂ, ਸਟੌਕ ਮਾਰਕੀਟ ਦੀ ਤਰ੍ਹਾਂ ਉਤਾਰ ਚੜ੍ਹਾਅ ਹੈ।
-ਈਸ਼ਾਨ: ਸਿਨੇਮਾ ਦਾ ਕੰਮ ਜੋੜਨ ਦਾ ਹੈ। ਸਾਊਥ ਇੰਡੀਅਨ ਸਿਨੇਮਾ ਜਾਂ ਨੌਰਥ ਇੰਡੀਅਨ ਸਿਨੇਮਾ ਦੀ ਬਜਾਏ ਅੱਜ ਭਾਰਤੀ ਸਿਨੇਮਾ ਕਹਿਣਾ ਇੱਕ ਸਹੀ ਗੱਲ ਹੋਵੇਗੀ। ਹਾਂ ਇਹੀ ਸਹੀ ਹੈ ਕਿ ਦੋਵੇਂ ਸਿਨੇਮਾ ਇੰਡਸਟਰੀ ਅਲੱਗ ਹਨ। ਸਾਊਥ ਇੰਡੀਅਨ ਇੰਡਸਟਰੀ ਸ਼ਾਨਦਾਰ ਫ਼ਿਲਮਾਂ ਬਣਾ ਰਹੀ ਹੈ ਅਤੇ ਬਿਹਤਰੀਨ ਬਿਜ਼ਨਸ ਵੀ ਕਰ ਰਹੀ ਹੈ। ਇਹ ਹਿੰਦੀ ਫ਼ਿਲਮ ਇਡਸਟਰੀ ਲਈ ਪ੍ਰੇਰਣਾ ਹੈ। ਇਕ ਬਿਹਤਰੀਨ ਮਿਸਾਲ ਹੈ ਜਿਸ ਵਿੱਚ ਮਾਯੂਸ ਹੋਣ ਦੀ ਲੋੜ ਨਹੀਂ। ਜੇਕਰ ਹਿੰਦੀ ਫ਼ਿਲਮ ਇਡਸਟਰੀ ਇਸ ਤੋਂ ਪ੍ਰੇਰਣਾ ਲਵੇਗੀ ਤਾਂ ਸਿਨੇਮਾ ਦਾ ਸਟੈਂਡਰਡ ਵਧੇਗਾ।
ਈਸ਼ਾਨ, ਤੁਹਾਡੇ ਮੁਤਾਬਿਕ ਅੱਜ ਫ਼ਿਲਮਾਂ ਜ਼ਿਆਦਾ ਰੋਮਾਂਚਕਾਰੀ, ਮੀਨਿੰਗਫ਼ੁਲ ਹੋਣੀਆਂ ਚਾਹੀਦੀਆਂ ਹਨ ਤਾਂ ਤੁਸੀਂ ਇਸ ਤਰ੍ਹਾਂ ਦੀਆਂ ਫ਼ਿਲਮਾਂ ਦੀ ਚੋਣ ਕਿੰਝ ਕਰਦੇ ਹੋ? ਕੀ ਚੰਗਾ ਸਬਜੈੱਕਟ ਸਿਲੈੱਕਟ ਕਰਨਾ ਚੁਣੌਤੀਪੂਰਣ ਹੈ?
ਚੁਣੌਤੀ ਤਾਂ ਹਰ ਫ਼ੇਜ਼ ‘ਚ ਹੁੰਦੀ ਹੈ, ਪਰ ਮੇਰਾ ਮੰਨਣਾ ਹੈ ਕਿ ਆਪਣੇ ਫ਼ੈਸਲੇ ਇਸ ਗੱਲ ਨੂੰ ਧਿਆਨ ‘ਚ ਰੱਖ ਕੇ ਲੈਣੇ ਚਾਹੀਦੇ ਹਨ ਕਿ ਦਰਸ਼ਕ ਕਿਸ ਤਰ੍ਹਾਂ ਦੀਆਂ ਫ਼ਿਲਮਾਂ ਦੇਖਣਾ ਚਾਹੁੰਦੇ ਹਨ। ਅੱਜ ਦਰਸ਼ਕ ਮਨੋਰੰਜਕ ਫ਼ਿਲਮਾਂ ਦੇਖਣਾ ਚਾਹੁੰਦੇ ਹਨ ਕਿਉਂਕਿ ਅਸੀਂ ਇਕ ਪੈਨਡੈਮਿਕ ਕੋਵਿਡ ਦੇ ਦੌਰ ‘ਚੋਂ ਗੁਜ਼ਰੇ ਹਾਂ। ਅੱਜ ਹਰ ਕੋਈ ਚਾਹੁੰਦਾ ਹੈ ਕਿ ਜਿਆਦਾ ਦਬਾਅ ਨਾ ਹੋਵੇ, ਮਨੋਰੰਜਨ ਹੋਵੇ। ਸਾਡੀ ਫ਼ਿਲਮ ਉਸ ‘ਤੇ ਆਧਾਰਿਤ ਹੈ। ਇੰਝ ਵੀ ਕਹਿ ਸਕਦੇ ਹੋ ਕਿ ਇਹ ਘੋਸਟ ਬਸਟਰ ਫ਼ਿਲਮ ਨਹੀਂ, ਸਗੋਂ ਸਟ੍ਰੈੱਸ ਬੱਸਟਰ ਫ਼ਿਲਮ ਹੈ।
ਕੈਟਰੀਨਾ ਕੈਫ਼ ਫ਼ਿਲਮ ‘ਚ ਟਵਿਸਟ ਦੇ ਨਾਲ ਨਾਲ ਇਕ ਬਿਜ਼ਨਸ ਮਾਡਲ ਵੀ ਲੈ ਕੇ ਆਉਂਦੀ ਹੈ। ਆਖਰ ਕੀ ਹੈ ਉਸ ਦਾ ਬਿਜ਼ਨਸ ਮਾਡਲ?
-ਈਸ਼ਾਨ: ਰਾਗਿਨੀ ਦੇ ਕਿਰਦਾਰ ‘ਚ ਕੈਟੀਰਨਾ ਕੈਫ਼ ਦਾ ਏਜੰਡਾ ਇਕ ਰਹੱਸ ਹੈ ਜੋ ਫ਼ਿਲਮ ਦੇਖਣ ‘ਤੇ ਹੀ ਸਮਝ ਆ ਸਕਦਾ ਹੈ। ਹਾਲਾਂਕਿ ਇਹ ਸਾਫ਼ ਹੈ ਕਿ ਭੂਤ ਹੋਣ ਦੇ ਕਾਰਨ ਰਾਗਿਨੀ ਦਾ ਬਿਜ਼ਨਸ ਮਾਡਲ ਮਟੀਰੀਲਿਸਟਿਕ ਨਹੀਂ। ਉਸ ਦਾ ਟੀਚਾ ਅਲੱਗ ਹੈ। ਇਹੀ ਇਕ ਰਹੱਸ ਹੈ ਜੋ ਦਰਸ਼ਕ ਫ਼ਿਮਲ ਦੇਖਣ ‘ਤੇ ਹੀ ਸਮਝ ਸਕਣਗੇ।
ਈਸ਼ਾਨ ਤੁਹਾਡੇ ਆਉਣ ਵਾਲੇ ਇਕ ਪ੍ਰ+ਜੈਕਟ ਨੇਚਰ ਫ਼+ਰ ਨੇਚਰ ਨੂੰ ਲੈ ਕੇ ਕਾਫ਼ੀ ਚਰਚਾ ਹੈ? ਤੁਸੀਂ ਉਸ ਬਾਰੇ ਕੁਝ ਦੱਸੋ?
-ਈਸ਼ਾਨ: ਨੇਚਰ ਫ਼ੌਰ ਨੇਚਰ ਇੱਕ ਫ਼ਿਲਮ ਨਹੀਂ। ਉਹ ਇੱਕ ਅਲੱਗ ਤਰ੍ਹਾਂ ਦਾ ਪ੍ਰੌਜੈਕਟ ਹੈ। ਜਿਸ ਬਾਰੇ ਜਲਦੀ ਹੀ ਦੱਸਿਆ ਜਾਵੇਗਾ। ਇਸ ਤੋਂ ਇਲਾਵਾ ਫ਼ੋਨ ਭੂਤ ਤੋਂ ਬਾਅਦ ਹੀ ਜਲਦੀ ਪੀਪਾ ਫ਼ਿਲਮ ਰਿਲੀਜ਼ ਹੋਣ ਵਾਲੀ ਹੈ। ਇਹ ਇਕ ਵਾਰ ਡ੍ਰਾਮਾ ਹੈ। 1971 ਦੀ ਜੰਗ ‘ਤੇ ਆਧਾਰਿਤ ਇਹ ਇਕ ਆਰਮੀ ਫ਼ਿਲਮ ਹੈ।
ਗਹਿਰਾਈਆਂ ਫ਼ਿਲਮ ਨੇ ਤੁਹਾਨੂੰ ਇਕ ਅਲੱਗ ਪਛਾਣ ਦਿੱਤੀ ਹੈ। ਉਸ ਤੋਂ ਬਾਅਦ ਲਾਈਫ਼ ਕਿੰਝ ਬਦਲੀ, ਇਸ ਬਾਰੇ ਦੱਸੋ?
-ਸਿਧਾਂਤ: ਮੇਰਾ ਹਮੇਸ਼ਾ ਮੰਨਣਾ ਹੈ ਕਿ ਜੋ ਕਰਾਂ, ਅਲੱਗ ਕਰਾਂ। ਇਸ ਤੋਂ ਬਾਅਦ ਦੋ ਫ਼ਿਲਮਾਂ ਆਉਣ ਵਾਲੀਆਂ ਹਨ। ਪਹਿਲੀ ਖੋ ਗਏ ਹਮ ਕਹਾਂ ਅਤੇ ਦੂਸਰੀ ਇਕ ਐਕਸ਼ਨ ਫ਼ਿਲਮ ਹੈ ਜਿਸ ਦਾ ਨਾਮ ਯੁੱਧਦਰਾ ਹੈ। ਇਹ ਫ਼ਰਹਾਨ ਅਖ਼ਤਰ ਅਤੇ ਸ਼੍ਰੀਧਰ ਰਾਘਵਨ ਨੇ ਲਿਖੀ ਹੈ। ਮੇਰੀ ਕੋਸ਼ਿਸ਼ ਧਰਾਤਲ ਨਾ ਜੁੜੀ ਫ਼ਿਲਮ ਕਰਨ ਦੀ ਹੈ।
ਫ਼ਿਲਮ ਵਿਚ ਤੁਸੀਂ ਇਕ ਘੋਸਟ ਬੱਸਟਰ ਹੋ? ਪਹਿਲਾਂ ਵੀ ਕਈ ਅਭਿਨੇਤਾ ਅਜਿਹੇ ਕਿਰਦਾਰ ਨਿਭਾਅ ਚੁੱਕੇ ਹਨ। ਤੁਹਾਡੇ ਕਿਰਦਾਰ ਵਿੱਚ ਕੀ ਨਵਾਂ ਹੈ?
-ਸਿਧਾਂਤ: ਪਹਿਲਾਂ ਜਿਨ੍ਹਾਂ ਨੇ ਵੀ ਇਹ ਕਿਰਦਾਰ ਨਿਭਾਏ ਹਨ, ਉਹ ਕਾਫ਼ੀ ਟੈਲੇਂਟਿਡ ਸਨ। ਮੇਰਾ ਕਿਰਦਾਰ ਬਿਲਕੁਲ ਵੀ ਟੈਲੇਂਟਿਡ ਨਹੀਂ। ਉਹ ਜਿਸ ਸਫ਼ਰ ‘ਤੇ ਨਿਕਲਦਾ ਹੈ, ਚੀਜ਼ਾਂ ਖ਼ੁਦ ਬ-ਖ਼ੁਦ ਹੋਣ ਲੱਗੀਦੀਆਂ ਹਨ। ਮੇਰੇ ਕਿਰਦਾਰ ਦੇ ਕੋਲ ਕੋਈ ਸ਼ਕਤੀ ਨਹੀਂ ਹੈ ਸਿਰਫ਼ ਮਾਸੂਮੀਅਤ ਹੈ। ਸਾਡੇ ਨਾਲ ਕਿਸਮਤ ਹੈ, ਜੋ ਕਰਦੇ ਹਾਂ ਉਹ ਸਹੀ ਹੋ ਜਾਂਦਾ ਹੈ।