ਡਿਜੀਟਲ ਡਿਫੈਂਸ ਰਿਪੋਰਟ ਦਾ ਖ਼ੁਲਾਸਾ, ਸਾਈਬਰ ਹਮਲਿਆਂ ਲਈ ਚੀਨ ਛੋਟੇ ਦੇਸ਼ਾਂ ਨੂੰ ਬਣਾ ਰਿਹਾ ਨਿਸ਼ਾਨਾ

ਇੰਟਰਨੈਸ਼ਨਲ ਡੈਸਕ : ਚੀਨ ਆਪਣੀਆਂ ਹਮਲਾਵਰ ਹਰਕਤਾਂ ਕਾਰਨ ਲਗਾਤਾਰ ਦੁਨੀਆ ਦੀਆਂ ਨਜ਼ਰਾਂ ‘ਚ ਰੜਕ ਰਿਹਾ ਹੈ। ਹੁਣ ਮਾਈਕ੍ਰੋਸਾਫਟ ਕੰਪਨੀ ਨੇ ਚੀਨ ‘ਤੇ ਵੱਡਾ ਇਲਜ਼ਾਮ ਲਗਾਇਆ ਕੇ ਡਿਜੀਟਲ ਡਿਫੈਂਸ ਰਿਪੋਰਟ 2022 ਜਾਰੀ ਕੀਤੀ ਹੈ। ਜਿਸ ਵਿੱਚ ਚੀਨ ‘ਤੇ ਦੋਸ਼ ਲਾਏ ਗਏ ਹਨ ਕਿ ਉਹ ਛੋਟੇ ਦੇਸ਼ਾਂ ‘ਤੇ ਸਾਈਬਰ ਹਮਲਾ ਕਰ ਰਿਹਾ ਹੈ। ਇਹ ਸਾਈਬਰ ਹਮਲੇ ਨਾਮੀਬੀਆ, ਮਾਰੀਸ਼ਸ ਅਤੇ ਤ੍ਰਿਨੀਦਾਦ ਅਤੇ ਟੋਬੈਗੋ ਸਮੇਤ ਅਫਰੀਕਾ, ਕੈਰੇਬੀਅਨ, ਮੱਧ ਪੂਰਬ, ਓਸ਼ੇਨੀਆ ਅਤੇ ਗਲੋਬਲ ਸਾਊਥ ਦੇ ਦੇਸ਼ਾਂ ‘ਤੇ ਕੀਤੇ ਜਾ ਰਹੇ ਹਨ। ਚੀਨ ਵੱਲੋਂ ਹੋ ਰਹੇ ਜ਼ਿਆਦਾਤਰ ਹਮਲੇ ਜ਼ੀਰੋ-ਡੇਅ ਦੀ ਕਮਜ਼ੋਰੀ ਦਾ ਫਾਇਦਾ ਚੁੱਕ ਕੇ ਕੀਤੇ ਜਾਂਦੇ ਹਨ।
ਇਸ ਦਾ ਮਤਲਬ ਇਹ ਹੈ ਕਿ ਚੀਨੀ ਸਾਈਬਰ ਹਮਲੇ ਵਾਲੇ ਸਾਫਟਵੇਅਰ ‘ਚ ਪਹਿਲਾਂ ਤੋਂ ਮੌਜੂਦ ਖਾਮੀਆਂ ਦਾ ਫਾਇਦਾ ਚੁੱਕ ਕੇ ਇਨ੍ਹਾਂ ਦੇਸ਼ਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਤੇਜ਼ੀ ਨਾਲ ਆ ਰਹੀ ਡਿਜੀਟਵ ਤਬਦੀਲੀ ਨੇ ਵੀ ਭੌਤਿਕ ਪੱਧਰ ‘ਤੇ ਵੀ ਸਾਈਬਰ ਕ੍ਰਾਈਮ ਨੂੰ ਵਧਾ ਦਿੱਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਸਥਿਤ ਸਾਈਬਰ ਸਕਿਓਰਿਟੀ ਇੰਟੈਲੀਜੈਂਸ ਕੰਪਨੀ ਨੇ ਚੀਨ ‘ਤੇ ਵੀ ਅਜਿਹਾ ਹੀ ਦੋਸ਼ ਲਗਾਇਆ ਸੀ। ਸਾਈਬਰ ਸੁਰੱਖਿਆ ਫਰਮ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਸੀ ਕਿ ਚੀਨੀ ਏਜੰਟ ਉਪਭੋਗਤਾਵਾਂ ਨੂੰ ਖ਼ਤਰਨਾਕ ਦਸਤਾਵੇਜ਼ ਜਾਂ ਫਾਈਲਾਂ ਭੇਜਦੇ ਹਨ। ਜਿਸ ਨੂੰ ਖੋਲ੍ਹਣ ‘ਤੇ ਖਤਰਨਾਕ ਕੋਡ ਉਪਭੋਗਤਾ ਦੇ ਡਿਵਾਈਸ ‘ਤੇ ਡਾਊਨਲੋਡ ਕੀਤੇ ਜਾਂਦੇ ਹਨ ਅਤੇ ਫਿਰ ਉਪਭੋਗਤਾ ਦੀ ਗਤੀਵਿਧੀ ਦੀ ਨਿਗਰਾਨੀ ਕੀਤੀ ਜਾਂਦੀ ਹੈ।
ਅੱਜਕੱਲ੍ਹ ਹੈਕਰ ਆਪਣੇ ਤਰੀਕੇ ਬਦਲ ਰਹੇ ਹਨ। ਰਿਪੋਰਟ ਵੀ ਦੱਸਿਆ ਗਿਆ ਹੈ ਕਿ ਉਹ ਇਨ੍ਹਾਂ ਕਮੀਆਂ ਦਾ ਫਾਇਦਾ ਚੁੱਕਦੇ ਹਨ ਅਕੇ ਇੰਟਰਨੈੱਟ-ਫੇਂਸਿੰਗ ਡਿਵਾਈਸ ਜਾ ਸਰਵਿਸ ਵਰਗੇ VPN ਅਤੇ ਰਾਊਟਰ ਰਾਹੀਂ ਸਾਈਬਰ ਕ੍ਰਾਈਮ ਕਰਦੇ ਹਨ।ਖਾਸ ਤੌਰ ‘ਤੇ ਰਾਊਟਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਹ ਇੰਟਰਨੈੱਟ ਰਾਊਟਰ ਨਾਲ ਕਨੈਕਟ ਕੀਤੇ ਡਿਵਾਈਸ ਨੂੰ ਐਕਸੈਸ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਚੀਨ ‘ਤੇ ਅਜਿਹੇ ਦੋਸ਼ ਲਗਾਏ ਗਏ ਹਨ। ਕਈ ਰਿਪੋਰਟਾਂ ‘ਚ ਤਾਂ ਪਹਿਲਾਂ ਹੀ ਚੀਨ ਨੂੰ ਸਾਈਬਰ ਹਮਲਿਆਂ ਦੇ ਪਿੱਛੇ ਦੱਸਿਆ ਗਿਆ ਹੈ।