ਝਾਂਸੀ: ਮਾਲਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇ, ਵੱਡਾ ਹਾਦਸਾ ਟਲਿਆ

ਝਾਂਸੀ– ਉੱਤਰ ਮੱਧ ਰੇਲਵੇ ਦੇ ਝਾਂਸੀ ਮੰਡਲ ’ਚ ਮੰਗਲਵਾਰ ਸਵੇਰੇ ਸੀਪਰੀ ਪੁਲ ਨੇੜੇ ਇਕ ਮਾਲਗੱਡੀ ਦੇ 5 ਡੱਬੇ ਪਟੜੀ ਤੋਂ ਉਤਰ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀ.ਆਰ.ਐੱਮ. ਸਮੇਤ ਆਲਾ ਅਧਿਕਾਰੀ ਮੌਕੇ ’ਤੇ ਪਹੁੰਚੇ। ਰੇਲ ਮੰਡਲ ਦੇ ਜਨਸੰਪਰਕ ਅਧਿਕਾਰੀ ਮਨੋਜ ਕੁਮਾਰ ਦੁਆਰਾ ਦਿੱਤੀ ਗਈ ਜਾਣਕਾਰੀ ’ਚ ਦੱਸਿਆ ਗਿਆ ਕਿ ਦੁਰਘਟਨਾ ਕਾਰਨ ਵੀਰਾਂਗਨਾ ਲਕਸ਼ਮੀਬਾਈ ਝਾਂਸੀ-ਮੁਸਤਰਾ ਅਤੇ ਵੀਰਾਂਗਨਾ ਲਕਸ਼ਮੀਬਾਈਝਾਂਸੀ-ਕਰਾਰੀ ਦੋਵਾਂ ਦਿਸ਼ਾਵਾਂ ’ਚ ਅਪ ਅਤੇ ਡਾਊਨ ਦੀਆਂ ਦੋਵਾਂ ਲਾਈਨਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ। ਹਾਲਾਂਕਿ, ਇਸ ਦੁਰਘਟਨਾ ’ਚ ਜਾਨਮਾਲ ਦੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਪਟੜੀ ਤੋਂ ਉਤਰੇ ਡੱਬਿਆਂ ਨੂੰ ਪਟੜੀ ਤੋਂ ਹਟਾਉਣ ਅਤੇ ਰੁਕੀ ਹੋਈ ਆਵਾਜਾਈ ਨੂੰ ਮੁੜ ਸੁਚਾਰੂ ਕਰਨ ਲਈ ਕੰਮ ਸ਼ੁਰੂ ਕੀਤੀਾ। ਇਸ ਦੁਰਘਟਨਾ ਦੇ ਸੰਬੰਧ ’ਚ ਮੰਡਲ ਰੇਲ ਪ੍ਰਬੰਧਕ (ਡੀ.ਆਰ.ਐੱਮ.) ਆਸ਼ੁਤੋਸ਼ ਨੇ ਕਿਹਾ ਕਿ ਦੁਰਘਟਨਾ ਦੀ ਜਾਣਕਾਰੀ ਮਿਲਦੇ ਹੀ ਆਲਾਅਧਿਕਾਰੀ ਮੌਕੇ ’ਤੇ ਪਹੁੰਚ ਗਏ। ਦੋ ਡੱਬਿਆਂ ਨੂੰ ਘਟਨਾ ਵਾਲੀ ਥਾਂ ਤੋਂ ਹਟਾ ਦਿੱਤਾ ਗਿਆ ਹੈ ਅਤੇ ਕਈ ਗੱਡੀਆਂ ਨੂੰ ਕੱਢਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆਕਿ ਇਸ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਲਈ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਜਾਂਚ ਤੋਂ ਬਾਅਦ ਹੀ ਸਪਸ਼ਟ ਤੌਰ ’ਤੇ ਕੁਝ ਕਿਹਾ ਜਾ ਸਕੇਗਾ ਜਾਂ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਤੇਜ਼ੀ ਨਾਲ ਕੀਤੇ ਜਾ ਰਹੇ ਕੰਮ ਦੇ ਚਲਦੇ ਅਪ-ਲਾਈਨ ’ਤੇ ਆਵਾਜਾਈ ਮੁੜ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲਖਨਊ-ਇੰਟਰਸਿਟੀ ਟ੍ਰੇਨ ਨੂੰ ਅੱਗੇ ਰਵਾਨਾ ਕਰ ਦਿੱਤਾ ਗਿਆ ਹੈ। ਇਸ ਵਿਚਕਾਰ ਵੀਰਾਂਗਨਾ ਲਕਸ਼ਮੀਬਾਈਝਾਂਸੀ-ਆਗਰਾ ਗੱਡੀ ਨੰਬਰ 11807 ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਗੱਡੀਆਂ ਦੇ ਮਾਰਗ ’ਚ ਵੀ ਬਦਲਾਅ