ਭਾਜਪਾ ਦੇ ‘ਡਬਲ ਇੰਜਣ’ ਧੋਖੇ ਤੋਂ ਗੁਜਰਾਤ ਦੇ ਲੋਕਾਂ ਨੂੰ ਬਚਾਵਾਂਗੇ : ਰਾਹੁਲ ਗਾਂਧੀ

ਨਵੀਂ ਦਿੱਲੀ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਗੁਜਰਾਤ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰੇਗੀ ਅਤੇ ਉਨ੍ਹਾਂ ਨੂੰ ਭਾਜਪਾ ਦੇ ‘ਡਬਲ ਇੰਜਣ’ ਦੇ ਧੋਖੇ ਤੋਂ ਬਚਾਏਗੀ। ਰਾਹੁਲ ਨੇ ਟਵੀਟ ਕੀਤਾ,”500 (ਰੁਪਏ) ‘ਚ ਐੱਲ.ਪੀ.ਜੀ. ਸਿਲੰਡਰ, ਨੌਜਵਾਨਾਂ ਨੂੰ 10 ਲੱਖ ਨੌਕਰੀਆਂ, ਕਿਸਾਨਾਂ ਦਾ 3 ਲੱਖ (ਰੁਪਏ) ਤੱਕ ਦਾ ਕਰਜ਼ ਮੁਆਫ਼- ਅਸੀਂ ਗੁਜਰਾਤ ਦੇ ਲੋਕਾਂ ਨਾਲ ਕੀਤੇ ਵਾਅਦੇ ਨਿਭਾਵਾਂਗੇ।”
ਕਾਂਗਰਸ ਸਾਬਕਾ ਪ੍ਰਧਾਨ ਨੇ ਕਿਹਾ,”ਭਾਜਪਾ ਦੇ ‘ਡਬਲ ਇੰਜਣ’ ਦੇ ਧੋਖੇ ਤੋਂ ਬਚਾਵਾਂਗੇ, ਪ੍ਰਦੇਸ਼ ‘ਚ ਤਬਦੀਲੀ ਦਾ ਉਤਸਵ ਮਨਾਵਾਂਗੇ।” ਗੁਜਰਾਤ ‘ਚ 2 ਪੜਾਵਾਂ ‘ਚ ਇਕ ਅਤੇ 5 ਦਸੰਬਰ ਨੂੰ ਵਿਧਾਨ ਸਭਾ ਚੋਣਾਂ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦਰਮਿਆਨ ਤ੍ਰਿਕੋਣੀ ਮੁਕਾਬਲੇ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਕੁੱਲ 182 ਸੀਟਾਂ ‘ਚੋਂ ਭਾਜਪਾ ਨੇ 99 ਅਤੇ ਕਾਂਗਰਸ ਨੇ 77 ਸੀਟਾਂ ਜਿੱਤੀਆਂ ਸਨ।