ਖੰਨਾ: ਖੰਨਾ ਵਿਖੇ ਡੀ. ਏ. ਪੀ. ਖ਼ਾਦ ਨਾ ਮਿਲਣ ਤੋਂ ਨਾਰਾਜ਼ ਹੋਏ ਕਿਸਾਨਾਂ ਨੇ ਮਾਰਕਫੈੱਡ ਗੋਦਾਮ ਦੇ ਬਾਹਰ ਧਰਨਾ ਲੱਗਾ ਦਿੱਤਾ। ਇਸ ਦੌਰਾਨ ਕਿਸਾਨਾਂ ਵੱਲੋਂ ਖੰਨਾ ਤੋਂ ਜੰਮੂ ਮਾਰਗ ਬੰਦ ਕਰ ਦਿੱਤਾ ਗਿਆ। ਕਿਸਾਨਾਂ ਨੇ ਕਿਹਾ ਕਿ ਜੇਕਰ ਇਸ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਆਪਣੇ ਪਰਿਵਾਰਾਂ ਸਣੇ ਜੀ. ਟੀ. ਰੋਡ ‘ਤੇ ਅਣਮਿੱਥੇ ਸਮੇਂ ਲਈ ਜਾਮ ਲਾ ਦੇਣਗੇ।
ਇੱਥੇ ਜਾਮ ਲਾ ਕੇ ਬੈਠੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਣਕ ਦੀ ਬਿਜਾਈ ਲਈ ਡੀ. ਏ. ਪੀ. ਖ਼ਾਦ ਨਹੀਂ ਮਿਲ ਰਹੀ। ਕਿਸਾਨਾਂ ਨੇ ਕਿਹਾ ਕਿ ਜੇਕਰ ਸਾਨੂੰ ਖ਼ਾਦ ਨਹੀਂ ਮਿਲਦੀ ਤਾਂ ਸਾਨੂੰ ਫ਼ਸਲ ਬੀਜਣ ‘ਚ ਦੇਰ ਹੋ ਜਾਵੇਗੀ ਅਤੇ ਇਸ ਨਾਲ ਕਾਫ਼ੀ ਨੁਕਸਾਨ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਿਸਾਨਾਂ ਦੀ ਫ਼ਸਲ ਨੂੰ ਨੁਕਸਾਨ ਹੋਇਆ ਹੈ, ਹੁਣ ਜੇਕਰ ਸਾਨੂ ਖ਼ਾਦ ਨਹੀਂ ਮਿਲਦੀ ਤਾਂ ਸਾਨੂੰ ਮਜਬੂਰੀ ‘ਚ ਪਰਿਵਾਰਾਂ ਸਮੇਤ ਜੀ. ਟੀ. ਰੋਡ ‘ਤੇ ਜਾਮ ਲਗਾਉਣਾ ਪਵੇਗਾ।