ਇਮਰਾਨ ਖਾਨ ਦੇ ਪੈਰ ‘ਚ ਹਾਲੇ ਵੀ ਫਸਿਆ ਹੈ ਗੋਲੀ ਦਾ ਟੁੱਕੜਾ, ਡਾਕਟਰ ਨੇ ਦਿੱਤੀ ਹੈਲਥ ਅਪਡੇਟ

ਇੰਟਰਨੈਸ਼ਨਲ ਡੈਸਕ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਵੀਰਵਾਰ ਨੂੰ ਇਕ ਅਣਪਛਾਤੇ ਵਿਅਕਤੀ ਨੇ ਗੋਲੀਬਾਰੀ ਕੀਤੀ, ਜਿਸ ‘ਚ ਉਹ ਗੰਭੀਰ ਜ਼ਖਮੀ ਹੋ ਗਏ। ਹਾਲਾਂਕਿ ਇਮਰਾਨ ਖਾਨ ਦੀ ਹਾਲਤ ਸਥਿਰ ਬਣੀ ਹੋਈ ਹੈ ਪਰ ਗੋਲੀ ਦਾ ਇੱਕ ਟੁੱਕੜਾ ਅਜੇ ਵੀ ਉਨ੍ਹਾਂ ਦੀ ਲੱਤ ਵਿੱਚ ਫਸਿਆ ਹੋਇਆ ਹੈ। ਡਾਕਟਰ ਉਸ ਦੀ ਹਾਲਤ ‘ਤੇ ਨਜ਼ਰ ਰੱਖ ਰਹੇ ਹਨ।
70 ਸਾਲਾ ਇਮਰਾਨ ਖਾਨ ‘ਤੇ ਗੋਲੀਬਾਰੀ ਉਦੋਂ ਹੋਈ ਜਦੋਂ ਵੀਰਵਾਰ ਨੂੰ ਪਾਕਿਸਤਾਨ ਦੇ ਪੰਜਾਬ ‘ਚ ਇਕ ਰੈਲੀ ਦੌਰਾਨ ਇਕ ਵਿਅਕਤੀ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਤੋਂ ਬਾਅਦ ਇਮਰਾਨ ਖਾਨ ਨੂੰ ਲਾਹੌਰ ਦੇ ਸ਼ੌਕਤ ਖਾਨਮ ਹਸਪਤਾਲ ਲਿਜਾਇਆ ਗਿਆ, ਜਿੱਥੇ ਲੱਤ ‘ਚ ਲੱਗੀ ਗੋਲੀ ਨੂੰ ਸਰਜਰੀ ਨਾਲ ਕੱਢ ਦਿੱਤਾ ਗਿਆ ਪਰ ਗੋਲੀ ਦੇ ਕੁਝ ਟੁੱਕੜੇ ਅਜੇ ਵੀ ਉਨ੍ਹਾਂ ਦੀ ਲੱਤ ਦੀ ਹੱਡੀ ‘ਚ ਫਸੇ ਹੋਏ ਹਨ।
ਇਸ ਦੇ ਨਾਲ ਹੀ ਇਮਰਾਨ ਦਾ ਇਲਾਜ ਕਰ ਰਹੇ ਡਾਕਟਰ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਸਥਿਰ ਹੈ। ਐਕਸ-ਰੇ ਰਿਪੋਰਟ ਅਤੇ ਸਕੈਨ ਅਨੁਸਾਰ ਉਸ ਦੀ ਲੱਤ ਵਿੱਚ ਗੋਲੀਆਂ ਦੇ ਟੁਕੜੇ ਹਨ। ਉਸ ਨੇ ਦੱਸਿਆ ਕਿ ਗੋਲੀ ਦਾ ਇੱਕ ਟੁਕੜਾ ਉਸ ਦੇ ਟਿਬੀਆ ਦੀ ਸ਼ਿਨ ਦੀ ਹੱਡੀ ਵਿੱਚ ਫਸਿਆ ਹੋਇਆ ਹੈ। ਟਿਬੀਆ ਸ਼ੀਨ ਨੂੰ ਪੈਰ ਦੀ ਮੂਹਰਲੀ ਹੱਡੀ ਕਿਹਾ ਜਾਂਦਾ ਹੈ। ਹਾਲਾਂਕਿ ਡਾਕਟਰ ਇਮਰਾਨ ਦੀ ਸਿਹਤ ‘ਤੇ ਨਜ਼ਰ ਰੱਖ ਰਹੇ ਹਨ।