ਜੇਲ੍ਹ ਮੰਤਰੀ ਹਰਜੋਤ ਬੈਂਸ ਦੀ ਵੱਡੀ ਕਾਰਵਾਈ, ਪਟਿਆਲਾ ਜੇਲ੍ਹ ਦੇ 3 ਅਧਿਕਾਰੀ ਕੀਤੇ ਮੁਅੱਤਲ

ਪਟਿਆਲਾ : ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਤਵਾਰ ਪਟਿਆਲਾ ਜੇਲ੍ਹ ਦੀ ਚੈਕਿੰਗ ਦੌਰਾਨ 2 ਹੈੱਡ ਵਾਰਡਰਾਂ ਨਰੇਸ਼ ਕੁਮਾਰ ਤੇ ਰਾਜੀਵ ਕੁਮਾਰ ਅਤੇ ਇਕ ਏ.ਐੱਸ.ਆਈ. (ਪੀ.ਏ.ਪੀ.) ਨੂੰ ਨਸ਼ੀਲੇ ਪਦਾਰਥਾਂ ਸਮੇਤ ਰੰਗੇ ਹੱਥੀਂ ਕਾਬੂ ਕੀਤਾ। ਬੈਂਸ ਨੇ ਦੱਸਿਆ ਕਿ ਐੱਫ.ਆਈ.ਆਰ. ਦਰਜ ਕਰਕੇ ਸਾਰਿਆਂ ਨੂੰ ਐੱਸ.ਟੀ.ਐੱਫ. ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਦੋਵੇਂ ਹੈੱਡ ਵਾਰਡਰਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ‘ਮਿਸ਼ਨ ਕਲੀਨ ਜੇਲ੍ਹ’ ਪੂਰੇ ਜ਼ੋਰਾਂ ‘ਤੇ ਹੈ।