ਮੋਰਬੀ – ਗੁਜਰਾਤ ‘ਚ ਮੋਰਬੀ ਸ਼ਹਿਰ ਦੇ ਬੀ ਡਿਵੀਜ਼ਨ ਖੇਤਰ ‘ਚ ਐਤਵਾਰ ਨੂੰ ਝੂਲਾ ਪੁਲ ਟੁੱਟਣ ਨਾਲ ਮੱਛੂ ਨਦੀ ‘ਚ ਡਿੱਗਣ ਨਾਲ ਹੁਣ ਤੱਕ 132 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋਏ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਸੂਤਰਾਂ ਨੇ ਦੱਸਿਆ ਕਿ ਇਸ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਸੋਮਵਾਰ ਸਵੇਰ ਤੱਕ 132 ਹੋ ਗਈ ਹੈ, ਜਦੋਂ ਕਿ 7 ਹੋਰ ਜ਼ਖ਼ਮੀ ਲੋਕ ਹਸਪਤਾਲ ‘ਚ ਦਾਖ਼ਲ ਹਨ।
ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਅਜੇ ਵੀ ਨਦੀ ‘ਚ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਮੱਛੂ ਨਦੀ ‘ਤੇ ਬਣਿਆ ਝੂਲਾ ਪੁਲ ਐਤਵਾਰ ਸ਼ਾਮ ਅਚਾਨਕ ਟੁੱਟ ਗਿਆ, ਜਿਸ ਕਾਰਨ ਕਈ ਲੋਕ ਨਦੀ ‘ਚ ਡਿੱਗ ਗਏ। ਪੁਲ ‘ਤੇ ਆਏ ਜ਼ਿਆਦਾਤਰ ਲੋਕ ਛਠ ਪੂਜਾ ਲਈ ਆਏ ਸਨ।